ਸ਼੍ਰੀਨਗਰ: ਮੁਹੱਰਮ ਦਾ ਜਲੂਸ ਕੱਢਣ ’ਤੇ ਪਾਬੰਦੀ
Friday, Aug 20, 2021 - 03:31 AM (IST)
ਸ਼੍ਰੀਨਗਰ (ਅਰੀਜ) – ਅਧਿਕਾਰੀਆਂ ਨੇ ਵੀਰਵਾਰ ਨੂੰ ਸ਼੍ਰੀਨਗਰ ਸ਼ਹਿਰ ਦੇ ਆਬੀ ਗੁੱਚਰ ਇਲਾਕੇ ’ਚ ਪਾਬੰਦੀ ਲਗਾ ਦਿੱਤੀ ਤਾਂ ਕਿ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਮੁਹੱਰਮ ਦੇ 10ਵੇਂ ਦਿਨ ਮੌਕੇ ਜਲੂਸ ਕੱਢਣ ਤੋਂ ਰੋਕਿਆ ਜਾ ਸਕੇ।
ਸੂਤਰਾਂ ਨੇ ਦੱਸਿਆ ਕਿ ਮੁਹੱਰਮ ’ਤੇ ਸ਼ਾਂਤੀ ਬਣਾਈ ਰੱਖਣ ਲਈ ਆਬੀ ਗੁੱਚਰ ਇਲਾਕੇ ’ਚ ਪਾਬੰਦੀ ਲਗਾ ਕੇ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਡਬ ਇਲਾਕੇ ’ਚ ਸਖਤ ਸੁਰੱਖਿਆ ਦਰਮਿਆਨ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਮੁਹੱਰਮ ਦਾ ਜਲੂਲ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ - UNSC 'ਚ ਬੋਲੇ ਜੈਸ਼ੰਕਰ- ਅਫਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅੱਤਵਾਦ ਖ਼ਿਲਾਫ਼ ਇੱਕਜੁਟ ਹੋਵੇ ਦੁਨੀਆ
ਦੱਸ ਦਈਏ ਕਿ ਮੁਹੱਰਮ ਦਾ ਜਲੂਸ ਸ਼੍ਰੀਨਗਰ ਦੇ ਆਬੀ ਗੁੱਚਰ, ਲਾਲ ਚੌਕ ਅਤੇ ਡਲਗੇਟ ਇਲਾਕਿਆਂ ਤੋਂ ਹੋ ਕੇ ਲੰਘਦਾ ਸੀ ਪਰ 1990 ’ਚ ਅੱਤਵਾਦ ਦੇ ਫੈਲਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਇਸ ਜਲੂਸ ਦਾ ਇਸਤੇਮਾਲ ਵੱਖਵਾਦੀ ਸਿਆਸਤ ਲਈ ਕੀਤਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।