ਸਿੱਧਰਮਈਆ ਨੂੰ ਲੋਕਾਯੁਕਤ ਪੁਲਸ ਨੇ ਪੁੱਛਗਿੱਛ ਲਈ ਕੀਤਾ ਤਲਬ
Tuesday, Nov 05, 2024 - 01:08 AM (IST)
ਮੈਸੂਰ, (ਭਾਸ਼ਾ)- ਲੋਕਾਯੁਕਤ ਪੁਲਸ ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਿਟੀ (ਐੱਮ. ਯੂ. ਡੀ. ਏ.) ਮਾਮਲੇ ਵਿਚ ਪੁੱਛਗਿਛ ਲਈ 6 ਨਵੰਬਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਤਲਬ ਕੀਤਾ ਹੈ।
ਲੋਕਾਯੁਕਤ ਪੁਲਸ ਨੇ 25 ਅਕਤੂਬਰ ਨੂੰ ਮੁੱਖ ਮੰਤਰੀ ਦੀ ਪਤਨੀ ਪਾਰਵਤੀ ਤੋਂ ਪੁੱਛਗਿੱਛ ਕੀਤੀ ਸੀ, ਜੋ ਕਿ ਇਸ ਮਾਮਲੇ ’ਚ ਮੁਲਜ਼ਮ ਹੈ। ਲੋਕਾਯੁਕਤ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ (ਸਿੱਧਰਮਈਆ) ਨੂੰ ਬੁੱਧਵਾਰ ਸਵੇਰੇ ਪੇਸ਼ ਹੋਣ ਲਈ ਕਿਹਾ ਹੈ। ਲੋਕਾਯੁਕਤ ਪੁਲਸ ਦੇ ਸੰਮਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਧਰਮਈਆ ਨੇ ਹਾਵੇਰੀ ਜ਼ਿਲੇ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਜਾਵਾਂਗਾ। ਸਿੱਧਰਮਈਆ ਐੱਮ. ਯੂ. ਡੀ. ਏ. ਵੱਲੋਂ ਉਨ੍ਹਾਂ ਦੀ ਪਤਨੀ ਪਾਰਵਤੀ ਨੂੰ 14 ਪਲਾਟਾਂ ਦੀ ਅਲਾਟਮੈਂਟ ਕੀਤੇ ਜਾਣ ਵਿਚ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।