ਸ਼ਾਨਦਾਰ ਮੌਸਮ ’ਚ ਧੋਨੀ ਨੇ ਬੇਟੀ ਜੀਵਾ ਨੂੰ ਕਰਵਾਈ ਬਾਈਕ ’ਤੇ ਸੈਰ, ਵੀਡੀਓ ਵਾਇਰਲ

6/3/2020 11:22:12 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਲਾਕਡਾਊਨ ਦੇ ਦੌਰਾਨ ਰਾਂਚੀ ਦੇ ਆਪਣੇ ਫ਼ਾਰਮ ਹਾਊਸ ’ਚ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਦੇ ਨਾਲ ਹਨ। ਧੋਨੀ ਹਾਲਾਂਕਿ 2019 ਵਿਸ਼ਵ ਕੱਪ  ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰ ਹਨ ਪਰ ਉਨ੍ਹਾਂ ਦੀ ਪਤਨੀ ਸਾਕਸ਼ੀ ਪ੍ਰਸ਼ੰਸਕਾਂ ਨੂੰ ਅਪਡੇਟ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹ ਲਗਾਤਾਰ ਸੋਸ਼ਲ ਮੀਡੀਆ ’ਤੇ ਧੋਨੀ ਦੀ ਐਕਟੀਵਿਟੀਜ਼ ਦੀ ਪੋਸਟ ਕਰਦੀ ਰਹਿੰਦੀ ਹੈ। ਲਾਕਡਾਊਨ ਦਰਮਿਆਨ ਧੋਨੀ ਰਾਂਚੀ ਦੇ ਆਪਣੇ ਵੱਡੇ ਫ਼ਾਰਮ ਹਾਊਸ ’ਚ ਆਪਣੀ ਬਾਈਕਸ ’ਤੇ ਸਵਾਰੀ ਕਰ ਰਹੇ ਹਨ। ਧੋਨੀ ਦਾ ਬਾਈਕ ਪ੍ਰੇਮ ਕਿਸੇ ਤੋੋਂ ਵੀ ਲੁੱਕਿਆ ਨਹੀਂ ਹੈ ਅਤੇ ਇਹ ਸਮਾਂ ਉਹ ਉਨ੍ਹਾਂ ਦੇ ਨਾਲ ਵੀ ਗੁਜ਼ਾਰ ਰਹੇ ਹਨ। ਹੁਣ ਸਾਕਸ਼ੀ ਨੇ ਧੋਨੀ ਦੀ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਰਾਂਚੀ ਤੂਫਾਨੀ ਮੌਸਮ ਦਾ ਅਨੁਭਵ ਕਰ ਰਿਹਾ ਹੈ। ਅਜਿਹੀ ਸਥਿਤੀ ਚ ਧੋਨੀ ਆਪਣੇ ਰਾਂਚੀ ਫਾਰਮ ਹਾਊਸ ਚ ਸੈਰ ਕਰਦੇ ਦਿਖਾਈ ਦਿੰਦੇ ਹਨ।

 
 
 
 
 
 
 
 
 
 
 
 
 
 
 
 

A post shared by Sakshi Singh Dhoni (@sakshisingh_r) on Jun 2, 2020 at 7:10am PDT

ਇਸਦੇ ਨਾਲ ਹੀ ਇਕ ਹੋਰ ਵੀਡੀਓ ਚ ਉਹ ਆਪਣੀ ਬਾਈਕ ਤੇ ਜੀਵਾ ਨੂੰ ਸੈਰ ਕਰਾਉਂਦਾ ਹੋਏ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਬਾਈਕਸ ਦੀ ਇਸ ਸਵਾਰੀ ’ਚ ਧੋਨੀ ਦੀ ਬੇਟੀ ਜੀਵਾ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਇਕ ਵਾਰ ਫਿਰ ਦੋਵੇ ਬਾਈਕ ਦੀ ਸਵਾਰੀ ਕਰਦੇ ਨਜ਼ਰ ਆਏ। ਉਥੇ ਹੀ ਸਾਕਸ਼ੀ ਇਸ ਪੂਰੀ ਨਜ਼ਾਰੇ ਨੂੰ ਰਿਕਾਰਡ ਕਰ ਰਹੀ ਸੀ। ਧੋਨੀ ਨੇ ਜੀਵਾ ਦੇ ਨਾਲ ਬਾਈਕ ’ਤੇ ਸਵਾਰੀ ਕੀਤੀ ਅਤੇ ਸਾਕਸ਼ੀ ਦੇ ਮੁਤਾਬਕ ਮਾਹੀ ਕ੍ਰੇਜੀ ਲਾਈਟਿੰਗ ਕਰ ਰਹੇ ਸਨ।

 
 
 
 
 
 
 
 
 
 
 
 
 
 

When 'crazy lightning' and 'happiness' are rolled into one! 😍 #VaaMaaMinnal #ThalaDharisanam VC: @sakshisingh_r

A post shared by Chennai Super Kings (@chennaiipl) on Jun 2, 2020 at 7:09am PDT

ਚੇੇਨਈ ਸੁਪਰ ਕਿੰਗਜ਼ ਨੇ ਇਹ ਵੀਡੀਓ ਪੋਸਟ ਕੀਤੀ ਅਤੇ ਕੈਪਸ਼ਨ ਦਿੱਤਾ- ਜਦੋਂ ''ਕ੍ਰੇਜ਼ੀ ਲਾਈਟਿੰਗ ਅਤੇ ਖੁਸ਼ੀ ਇਕੱਠੇ ਮਿਲਦੇ ਹਨ।'' ਸੀ. ਐੱਸ. ਕੇ ਨੇ ਇਹ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ। ਧੋਨੀ ਨੇ ਜੀਵਾ ਨੂੰ ਬਾਈਕ ’ਤੇ ਅੱਗੇ ਬੈਠਾਇਆ ਅਤੇ ਆਪਣੀ ਵਿੰਟੇਜ ਬਾਈਕ ਦੀ ਸਵਾਰੀ ਕਰਵਾਈ। ਪਿੱਛਲੀ ਵਾਰ ਜਦੋਂ ਜੀਵਾ ਅਤੇ ਧੋਨੀ ਦੀ ਬਾਈਕ ਸਵਾਰੀ ਕਰਦੇ ਹੋਏ ਵੀਡੀਓ ਵਾਇਰਲ ਹੋਈ ਸੀ ਤਾਂ ਉਸ ’ਚ ਜੀਵਾ ਪਿੱਛਲੀ ਸੀਟ ’ਤੇ ਬੈਠੀ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Davinder Singh

Content Editor Davinder Singh