ਪੇਪਰਲੈੱਸ ਹੋਈ ਸੰਸਦ, ਡਿਜੀਟਲ ਪੈੱਨ ਨਾਲ ਸਾਈਨ ਕਰਨਗੇ MPs

Monday, Nov 25, 2024 - 11:27 AM (IST)

ਪੇਪਰਲੈੱਸ ਹੋਈ ਸੰਸਦ, ਡਿਜੀਟਲ ਪੈੱਨ ਨਾਲ ਸਾਈਨ ਕਰਨਗੇ MPs

ਨਵੀਂ ਦਿੱਲੀ- ਲੋਕ ਸਭਾ ਸੰਸਦ ਮੈਂਬਰ ਨੂੰ ਹੁਣ ਡਿਜੀਟਲ ਪੈੱਨ ਮਿਲਣ ਜਾ ਰਿਹਾ ਹੈ। ਦਰਅਸਲ ਸੋਮਵਾਰ ਯਾਨੀ ਕਿ ਅੱਜ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਵਿਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰ ਡਿਜੀਟਲ ਪੈਨ ਨਾਲ ਸਾਈਨ ਕਰਨਗੇ। ਇਸ ਲਈ ਸੰਸਦ ਭਵਨ ਕੰਪਲੈਕਸ ਦੀ ਲੌਬੀ ਵਿਚ ਇਲੈਕਟ੍ਰਾਨਿਕ ਟੈਬ ਰੱਖੇ ਹੋਣਗੇ, ਜਿਸ 'ਤੇ ਹਾਜ਼ਰੀ ਲਾਉਣੀ ਹੋਵੇਗੀ।

ਟੈਬਲੇਟ 'ਤੇ ਲਾਉਣੀ ਹੋਵੇਗੀ ਹਾਜ਼ਰੀ

ਇਨ੍ਹਾਂ ਇਲੈਕਟ੍ਰਾਨਿਕ ਟੈਬ 'ਤੇ ਸੰਸਦ ਮੈਂਬਰਾਂ ਨੂੰ ਆਪਣੇ ਸਾਈਨ ਯਾਨੀ ਦਸਤਖ਼ਤ ਕਰਨੇ ਹੋਣਗੇ। ਜਿਸ ਲਈ ਡਿਜੀਟਲ ਪੈੱਨ ਦਾ ਇਸਤੇਮਾਲ ਹੋਵੇਗਾ। ਇਹ ਡਿਜੀਟਲ ਪੈੱਨ ਅਸਲ ਵਿਚ ਸਟਾਇਲਸ ਪੈੱਨ (S Pen) ਵਰਗੇ ਹੋਮਗੇ, ਜੋ ਤੁਸੀਂ Samsung Galaxy S24 Ultra, Samsung Note ਸੀਰੀਜ਼ ਅਤੇ ਟੈਬਲੇਟ ਆਦਿ ਨਾਲ ਵੇਖੇ ਹੋਣਗੇ।

ਲੋਕ ਸਭਾ ਸਪੀਕਰ ਦੀ ਪਹਿਲ, ਪੇਪਰਲੈੱਸ ਹੋਵੇਗਾ ਸੰਸਦ ਭਵਨ

ਇਹ ਇਲੈਕਟ੍ਰਾਨਿਕ ਟੈਬਲੇਟ ਸੰਸਦ ਭਵਨ ਦੀ ਲੌਬੀ ਵਿਚ 4 ਕਾਊਂਟਰ 'ਤੇ ਰੱਖਿਆ ਜਾਵੇਗਾ। ਜਿੱਥੇ ਸੰਸਦ ਮੈਂਬਰਾਂ ਦੀ ਮਦਦ ਲਈ ਟੈਕਨੀਕਲ ਅਸਿਸਟੈਂਟ ਵੀ ਹੋਣਗੇ। ਦਰਅਸਲ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਉਹ ਸੰਸਦ ਭਵਨ ਨੂੰ ਪੇਪਰਲੈੱਸ ਬਣਾਉਣਾ ਚਾਹੁੰਦੇ ਹਨ। ਲੋਕ ਸਭਾ ਸਕੱਤਰ ਨੇ ਕਿਹਾ ਕਿ ਫਿਜੀਕਲ ਅਟੈਂਡੈਂਸ ਰਜਿਸਟਰ ਵੀ ਉੱਥੇ ਮੌਜੂਦ ਰਹੇਗਾ। ਹਾਲਾਂਕਿ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟੈਬਲੇਟ ਨੂੰ ਤਰਜੀਹ ਦੇਣ।

ਇੰਝ ਲਾਉਣੀ ਹੋਵੇਗੀ ਹਾਜ਼ਰੀ

ਜਾਣਕਾਰੀ ਮੁਤਾਬਕ ਸੰਸਦ ਮੈਂਬਰਾਂ ਨੂੰ ਹਾਜ਼ਰੀ ਲਾਉਣ ਲਈ ਟੈਬਲੇਟ ਵਿਚ ਆਪਣਾ ਨਾਂ ਸਰਚ ਕਰਨਾ ਹੋਵੇਗਾ। ਉਸ ਤੋਂ ਬਾਅਦ ਡਿਜੀਟਲ ਪੈੱਨ ਨਾਲ ਦਸਤਖਤ ਕਰਨੇ ਹੋਣਗੇ। ਇਸ ਤੋਂ ਬਾਅਦ ਸਬਮਿਟ ਕਰਨਾ ਹੋਵੇਗਾ। ਕਾਊਂਟਰ 'ਤੇ ਇੰਜੀਨੀਅਰ ਦੀ ਟੀਮ ਮੌਜੂਦ ਰਹੇਗੀ, ਇਹ ਸੰਸਦ ਮੈਂਬਰਾਂ ਦੀ ਮਦਦ ਕਰਨਗੇ।


author

Tanu

Content Editor

Related News