ਵਿੱਤ ਮੰਤਰੀ ਦੇ ਰਹੀ ਸੀ ਭਾਸ਼ਣ ਇਨ੍ਹਾਂ ਮੰਤਰੀਆਂ ਨੂੰ ਆਈ ਗੂੜ੍ਹੀ ਨੀਂਦ, ਖੂਬ ਹੋਏ ਟਵੀਟ
Thursday, Nov 28, 2019 - 07:23 PM (IST)

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਵਿਕਾਸ ਦਰ 'ਤੇ ਗੱਲ ਕਰਦੇ ਹੋਇਆ ਕਿਹਾ ਸੀ ਕਿ ਇਸ 'ਚ ਕਮੀ ਆਈ ਹੈ ਪਰ ਇਸ ਦਾ ਮਤਲਬ ਅਰਥਵਿਵਸਥਾ ਮੰਦੀ 'ਚ ਨਹੀਂ ਹੈ ਹਾਲਾਂਕਿ ਉਨ੍ਹਾਂ ਦਾ ਇਹ ਭਾਸ਼ਣ ਰਾਜਸਭਾ 'ਚ ਮੌਜੂਦ ਕੁਝ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਇਆ ਹੈ ਅਤੇ ਉਹ ਉਨ੍ਹਾਂ ਦੇ ਪਿੱਛੇ ਸੁੱਤੇ ਹੋਏ ਨਜ਼ਰ ਆਏ।
ਦੱਸ ਦੇਈਏ ਕਿ ਕੇਂਦਰੀ ਕੌਸ਼ਲ ਵਿਕਾਸ ਮੰਤਰੀ ਮਹੇਂਦਰ ਨਾਥ ਪਾਂਡੇ ਉਦੋਂ ਤੱਕ ਸ਼ਾਂਤੀ ਨਾਲ ਸੁੱਤੇ ਰਹੇ ਜਦੋਂ ਤੱਕ ਉਨ੍ਹਾਂ ਨੂੰ ਕਿਸੇ ਨੇ ਪਿੱਛੋ ਆ ਕੇ ਜਗਾਇਆ ਨਹੀਂ। ਉੱਥੇ ਹੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਝਪਕੀਆਂ ਲੈਂਦੇ ਨਜ਼ਰ ਆਏ। ਇਸ ਤੋਂ ਕੁਝ ਸਮੇਂ ਬਾਅਦ ਟਵਿੱਟਰ 'ਤੇ ਲੋਕਾਂ ਨੇ ਰਾਜ ਸਭਾ 'ਚ ਸੌਂ ਰਹੇ ਲੋਕਾਂ 'ਤੇ ਮਜ਼ੇਦਾਰ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ।
ਇੱਕ ਯੂਜ਼ਰ ਨੇ ਲਿਖਿਆ, '' ਨਿਰਮਲਾ ਜੀ ਪਾਰਲੀਮੈਂਟ 'ਚ ਤੁਹਾਡੇ ਨਾਲ ਦੇ ਮੰਤਰੀ ਸੌਂ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਤੁਹਾਡਾ ਭਾਸ਼ਣ ਇੰਨਾ ਮਜ਼ੇਦਾਰ ਲੱਗਾ ਹੈ... ਵਿਕਾਸ ਦਰ ਘੱਟ ਗਈ ਪਰ ਕੋਈ ਮੰਦੀ ਨਹੀਂ ਹੈ। ''
ਇੱਕ ਹੋਰ ਯੂਜ਼ਰ ਨੇ ਲਿਖਿਆ, '' ਵਿਕਾਸ ਦਰ ਸੌਂ ਰਹੀ ਹੈ।''