ਹੁਣ ਫਾਈਵ ਸਟਾਰ ਹੋਟਲਾਂ ''ਚ ਨਹੀਂ ਠਹਿਰ ਸਕਣਗੇ ਜਿੱਤੇ ਸੰਸਦ ਮੈਂਬਰ

Saturday, May 04, 2019 - 04:27 PM (IST)

ਹੁਣ ਫਾਈਵ ਸਟਾਰ ਹੋਟਲਾਂ ''ਚ ਨਹੀਂ ਠਹਿਰ ਸਕਣਗੇ ਜਿੱਤੇ ਸੰਸਦ ਮੈਂਬਰ

ਨਵੀਂ ਦਿੱਲੀ— ਦੇਸ਼ ਵਿਚ ਇਸ ਸਮੇਂ ਚੋਣਾਵੀ ਮਾਹੌਲ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਐਲਾਨੇ ਉਮੀਦਵਾਰ ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ 'ਚ 17ਵੀਂ ਲੋਕ ਸਭਾ ਦੇ ਗਠਨ ਨੂੰ ਲੈ ਕੇ ਗਿਣੇ-ਚੁਣੇ ਦਿਨ ਹੀ ਬਾਕੀ ਰਹੇ ਗਏ ਹੈ। 23 ਮਈ ਨੂੰ ਜਿੱਤ-ਹਾਰ ਦੀ ਤਸਵੀਰ ਸਾਫ ਹੋ ਜਾਵੇਗੀ। ਅਜਿਹੇ ਵਿਚ ਸੰਸਦ 'ਚ ਜਿੱਤ ਕੇ ਆਉਣ ਵਾਲੇ ਮਾਣਯੋਗ ਸੰਸਦ ਮੈਂਬਰ ਲਈ ਇਸ ਵਾਰ ਅਹਿਮ ਫੈਸਲਾ ਲਿਆ ਗਿਆ ਹੈ। ਇਸ ਵਾਰ ਜਿੱਤ ਕੇ ਆਉਣ ਵਾਲੇ ਸੰਸਦ ਮੈਂਬਰ ਫਾਈਵ ਸਟਾਰ ਹੋਟਲਾਂ 'ਚ ਨਹੀਂ ਠਹਿਰਣਗੇ। ਕਹਿਣ ਦਾ ਭਾਵ ਹੈ ਕਿ ਨਵੇਂ ਸੰਸਦ ਮੈਂਬਰਾਂ ਨੂੰ ਇਸ ਵਾਰ ਹੋਟਲਾਂ ਵਿਚ ਨਹੀਂ ਠਹਿਰਾਇਆ ਜਾਵੇਗਾ। ਉਨ੍ਹਾਂ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ ਦਿੱਲੀ 'ਚ ਮੌਜੂਦ ਵੱਖ-ਵੱਖ ਸੂਬਿਆਂ ਦੇ ਭਵਨਾਂ 'ਚ ਠਹਿਰਣ ਦੀ ਵਿਵਸਥਾ ਕੀਤੀ ਗਈ ਹੈ। ਸੰਸਦ ਦੇ ਇਸ ਕਦਮ ਨੂੰ ਸੰਸਦ ਮੈਂਬਰਾਂ ਨੂੰ ਹੋਟਲ ਵਿਚ ਠਹਿਰਣ 'ਤੇ ਹੋਣ ਵਾਲੇ ਭਾਰੀ ਖਰਚੇ 'ਚ ਕਟੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

 

Image result for western court delhi

ਦਰਅਸਲ ਸੰਸਦ (ਪਾਰਲੀਮੈਂਟ) ਦੀ ਹੁਣ ਤਕ ਵਿਵਸਥਾ ਤਹਿਤ ਜਿੱਤ ਕੇ ਆਉਣ ਵਾਲੇ ਨਵੇਂ ਸੰਸਦ ਮੈਂਬਰ ਨੂੰ ਸਥਾਈ ਆਵਾਸ ਮਿਲਣ ਤਕ ਹੋਟਲਾਂ ਵਿਚ ਠਹਿਰਾਇਆ ਜਾਂਦਾ ਸੀ। ਕਈ ਵਾਰ ਮਹੀਨਿਆਂ ਤਕ ਸਥਾਈ ਆਵਾਸ ਨਾ ਮਿਲਣ 'ਤੇ ਉਨ੍ਹਾਂ ਨੂੰ ਹੋਟਲਾਂ 'ਚ ਹੀ ਰਹਿਣਾ ਹੁੰਦਾ ਹੈ। ਅਜਿਹੇ ਵਿਚ ਹੋਟਲ ਦਾ ਪੂਰਾ ਖਰਚ ਸੰਸਦ ਨੂੰ ਭਰਨਾ ਪੈਂਦਾ ਹੈ। ਇਸ ਵਾਰ ਅਜਿਹਾ ਨਹੀਂ ਹੋਵੇਗਾ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸ਼ੁੱਕਰਵਾਰ ਭਾਵ ਕੱਲ ਜਿੱਤਣ ਵਾਲੇ ਨਵੇਂ ਸੰਸਦ ਮੈਂਬਰਾਂ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਲੈ ਕੇ ਬੁਲਾਈ ਗਈ ਬੈਠਕ ਵਿਚ ਇਸ 'ਤੇ ਪੂਰੀ ਸਥਿਤੀ ਸਾਫ ਕੀਤੀ।
 

Image result for MPs india

ਇੰਦੌਰ ਤੋਂ ਲਗਾਤਾਰ 8 ਵਾਰ ਸੰਸਦ ਮੈਂਬਰ ਰਹੀ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਲਿਆ। ਸੰਸਦ 'ਚ ਹੰਗਾਮਾ, ਗਤੀਰੋਧ ਅਤੇ ਭਾਸ਼ਾ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਤੋਂ ਹਮੇਸ਼ਾ ਸਾਡੀ ਇਹ ਹੀ ਉਮੀਦ ਰਹਿੰਦੀ ਹੈ ਕਿ ਉਹ ਸਦਨ ਵਿਚ ਆਪਣੀ ਗੱਲ ਨਿਯਮਾਂ ਤਹਿਤ ਹੀ ਰੱਖਣ। ਇਸ ਲਈ ਅਸੀਂ ਨਵੇਂ ਸੰਸਦ ਮੈਂਬਰਾਂ ਨੂੰ ਟ੍ਰੇਨਿੰਗ ਵੀ ਦਿੰਦੇ ਹਾਂ। ਦੱਸਣਯੋਗ ਹੈ ਕਿ ਲੋਕ ਸਭਾ ਵਿਚ ਮੌਜੂਦਾ ਸਮੇਂ ਵਿਚ ਸੰਸਦ ਮੈਂਬਰਾਂ ਦੀ ਗਿਣਤੀ 545 ਹੈ, ਜੋ 23 ਮਈ ਨੂੰ ਜਿੱਤ ਕੇ ਸਦਨ ਵਿਚ ਹਾਜ਼ਰੀ ਦਰਜ ਕਰਾਉਣਗੇ।


author

Tanu

Content Editor

Related News