ਅਸ਼ਵਨੀ ਵੈਸ਼ਨਵ ਹੋਣ ਦਾ ਮਹੱਤਵ

Sunday, Jun 23, 2024 - 04:39 PM (IST)

ਅਸ਼ਵਨੀ ਵੈਸ਼ਨਵ ਹੋਣ ਦਾ ਮਹੱਤਵ

ਨਵੀਂ ਦਿੱਲੀ- ਮੋਦੀ 3.0 ਕੈਬਿਨੇਟ ’ਚ 30 ਕੇਂਦਰੀ ਮੰਤਰੀਆਂ ’ਚੋਂ ਅਸ਼ਵਿਨੀ ਵੈਸ਼ਨਵ ਇਕੱਲੇ ਅਜਿਹੇ ਮੰਤਰੀ ਹਨ ਜਿਨ੍ਹਾਂ ਨੂੰ ਰੇਲਵੇ, ਆਈ. ਟੀ. ਅਤੇ ਸੂਚਨਾ ਤੇ ਪ੍ਰਸਾਰਣ ਵਰਗੇ ਤਿੰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਦੇ 4 ਵਾਰ ਮੁੱਖ ਮੰਤਰੀ ਰਹੇ ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰਾਲਾ ਹੀ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰਾਲਾ ਵੀ ਨਹੀਂ ਦਿੱਤਾ ਗਿਆ। ਰਾਜ ਸਭਾ ਦੇ ਨੇਤਾ ਪਿਊਸ਼ ਗੋਇਲ ਨੂੰ ਖੁਰਾਕ ਤੇ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਗੁਆਉਣਾ ਪਿਆ ਹੈ। ਉਨ੍ਹਾਂ ਨੂੰ ਸਿਰਫ ਵਣਜ ਅਤੇ ਉਦਯੋਗ ਮੰਤਰਾਲਾ ਮਿਲਿਆ ਹੈ।

ਮੋਦੀ ਸਰਕਾਰ ਦੇ ਇਕ ਹੋਰ ਭਰੋਸੇਯੋਗ ਭੂਪੇਂਦਰ ਯਾਦਵ ਨੂੰ ਕਿਰਤ ਤੇ ਬੇਰੁਜ਼ਗਾਰੀ ਮੰਤਰਾਲਾ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਿਰਫ ਵਾਤਾਵਰਣ ਤੇ ਪੌਣਪਾਣੀ ਤਬਦੀਲੀ ਬਾਰੇ ਮੰਤਰਾਲਾ ਦਿੱਤਾ ਗਿਆ ਹੈ। ਡਾ. ਮਨਸੁਖ ਮਾਂਡਵੀਆ ਤੇ ਧਰਮਿੰਦਰ ਪ੍ਰਧਾਨ ਦਾ ‘ ਭਾਰ’ ਵੀ ਕਾਫ਼ੀ ਘੱਟ ਗਿਆ ਹੈ।

ਅਸ਼ਵਿਨੀ ਵੈਸ਼ਨਵ ਨੂੰ ਤਿੰਨ ਮੰਤਰਾਲੇ ਦੇਣ ਦੇ ਨਾਲ ਹੀ ਪਾਰਟੀ ਕੰਮਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਨੇੜਲੇ ਭਵਿਖ ’ਚ ਕੁਝ ਸੂਬਿਆਂ ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਨੂੰ ਧਿਆਨ ’ਚ ਰੱਖ ਕੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਹਿੱਸੇ ਵਿਚ ਕੰਮ ਦਿੱਤਾ ਜਾ ਰਿਹਾ ਹੈ। ਪਹਿਲਾਂ ਅਟਕਲਾਂ ਸਨ ਕਿ ਵੈਸ਼ਨਵ ਨੂੰ ਵਿੱਤ ਮੰਤਰਾਲਾ ਦਿੱਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਅਾ।

ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਵੈਸ਼ਨਵ ਹੀ ਪਾਰਟੀ ਦੇ ਮੈਨੀਫੈਸਟੋ ਦਾ ਅਸਲੀ ਆਰਕੀਟੈਕਟ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਸਨ।

ਮੈਨੀਫੈਸਟੋ ਨੂੰ ਲਾਂਚ ਕਰਨ ਤੋਂ ਬਾਅਦ ਵੈਸ਼ਨਵ ਨੇ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨਾਲ ਵੀਡੀਓ ਕਾਨਫਰੰਸ ਕੀਤੀ ਤੇ ਉਨ੍ਹਾਂ ਨੂੰ ਮੈਨੀਫੈਸਟੋ ਦੇ ਮੁੱਖ ਨੁਕਤਿਆਂ ਤੋਂ ਜਾਣੂ ਕਰਵਾਇਆ। ਸੂਚਨਾ ਤੇ ਪ੍ਰਸਾਰਣ ਮੰਤਰੀ ਵਜੋਂ ਮੀਡੀਆ ਨਾਲ ਪੇਸ਼ ਆਉਣ ਦਾ ਵੈਸ਼ਨਵ ਦਾ ਨਰਮ ਤੇ ਦੋਸਤਾਨਾ ਅੰਦਾਜ਼ ਵੀ ਸੁਖਦ ਹੈ।


author

Rakesh

Content Editor

Related News