ਸੰਜੇ ਸਿੰਘ ਦਾ ਵੱਡਾ ਦੋਸ਼, BJP ਨੇ ‘ਆਪ’ ਦੇ 7 ਉਮੀਦਵਾਰਾਂ ਨੂੰ ਕੀਤੀ 15-15 ਕਰੋੜ ਦੀ ਪੇਸ਼ਕਸ਼

Friday, Feb 07, 2025 - 01:05 AM (IST)

ਸੰਜੇ ਸਿੰਘ ਦਾ ਵੱਡਾ ਦੋਸ਼, BJP ਨੇ ‘ਆਪ’ ਦੇ 7 ਉਮੀਦਵਾਰਾਂ ਨੂੰ ਕੀਤੀ 15-15 ਕਰੋੜ ਦੀ ਪੇਸ਼ਕਸ਼

ਨਵੀਂ ਦਿੱਲੀ, (ਭਾਸ਼ਾ)– ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਪਹਿਲਾਂ ‘ਆਪ’ ਦੇ 7 ਉਮੀਦਵਾਰਾਂ ਨੂੰ ਪਾਰਟੀ ਬਦਲਣ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵਲੋਂ ਇਸ ’ਤੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸਿੰਘ ਨੇ ਕਿਹਾ ਕਿ ਭਾਜਪਾ ਨੇ ‘ਆਪ’ ਦੇ 7 ਉਮੀਦਵਾਰਾਂ ਨੂੰ ਫੋਨ ਕੀਤਾ (ਜਿਨ੍ਹਾਂ ਇਹ ਚੋਣ ਵੀ ਲੜੀ ਹੈ) ਅਤੇ ਉਨ੍ਹਾਂ ਵਿਚੋਂ ਹਰੇਕ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਤਾਂ ਆਮਣੇ-ਸਾਹਮਣੇ ਦੀਆਂ ਬੈਠਕਾਂ ਵਿਚ ਵੀ ਪੇਸ਼ਕਸ਼ ਕੀਤੀ ਗਈ।


author

Rakesh

Content Editor

Related News