MP ਰਾਸ਼ਿਦ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਕੀਤੀ ਆਲੋਚਨਾ

Wednesday, Sep 18, 2024 - 02:16 PM (IST)

MP ਰਾਸ਼ਿਦ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਕੀਤੀ ਆਲੋਚਨਾ

ਸ੍ਰੀਨਗਰ : ਲੋਕ ਸਭਾ ਮੈਂਬਰ ਸ਼ੇਖ ਅਬਦੁਲ ਰਸ਼ੀਦ ਨੇ ਬੁੱਧਵਾਰ ਨੂੰ ਉਪ ਰਾਜਪਾਲ ਮਨੋਜ ਸਿਨਹਾ ਦੇ ਜਮਾਤ-ਏ-ਇਸਲਾਮੀ ਵਰਗੀਆਂ ਸੰਸਥਾਵਾਂ ਨੂੰ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੇ ਸੱਦੇ 'ਤੇ ਨਿਸ਼ਾਨਾ ਸਾਧਿਆ। ਰਸ਼ੀਦ ਨੇ ਕਿਹਾ ਕਿ "ਮੁਸਲਮਾਨਾਂ ਦਾ ਖੂਨ ਵਹਾਉਣਾ" ਅਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਭਾਰਤ ਨੂੰ ਫਿਰਕੂ ਲੀਹਾਂ 'ਤੇ ਵੰਡਣ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਲਟ, ਜਮਾਤ-ਏ-ਇਸਲਾਮੀ ਸਿਰਫ਼ ਜੰਮੂ-ਕਸ਼ਮੀਰ ਦੇ ਸਿਆਸੀ ਮੁੱਦਿਆਂ ਦਾ ਹੱਲ ਚਾਹੁੰਦੀ ਹੈ।

ਇਹ ਵੀ ਪੜ੍ਹੋ 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ

ਉਹਨਾਂ ਨੇ ਕਿਹਾ, 'ਜੇਕਰ ਉੱਪਰਾਜਪਾਲ ਦਾ ਹੁਕਮ ਚੱਲਦਾ ਤਾਂ ਉਹ ਪੂਰੇ ਕਸ਼ਮੀਰ ਨੂੰ ਜੇਹਲਮ ਦਰਿਆ ਵਿੱਚ ਸੁੱਟ ਦਿੰਦਾ। ਇਹ ਕਿਹੋ ਜਿਹਾ ਲੋਕਤੰਤਰ ਹੈ? ਜਮਾਤ-ਏ-ਇਸਲਾਮੀ ਨੇ ਕੀ ਕੀਤਾ? ਉਨ੍ਹਾਂ ਦਾ ਕੀ ਕਸੂਰ ਹੈ? ਇਹ ਇੱਕ ਅਜਿਹੀ ਸੰਸਥਾ ਹੈ, ਜਿਸ ਨੇ ਕਸ਼ਮੀਰ ਵਿੱਚ ਸਮਾਜਿਕ, ਨੈਤਿਕ ਅਤੇ ਵਿਦਿਅਕ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ।' ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਿਨਹਾ ਨੇ ਜਮਾਤ-ਏ-ਇਸਲਾਮੀ ਵਰਗੀਆਂ ਜਥੇਬੰਦੀਆਂ ਨੂੰ ਚੋਣ ਲੜਨ ਤੋਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਇੰਜੀਨੀਅਰ ਰਸ਼ੀਦ ਦੇ ਨਾਂ ਨਾਲ ਮਸ਼ਹੂਰ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਜਮਾਤ-ਏ-ਇਸਲਾਮੀ ਦੀਆਂ ਨੀਤੀਆਂ 'ਤੇ ਕੁਝ ਅਸਹਿਮਤੀ ਹੋ ਸਕਦੀ ਹੈ ਪਰ ਉਸ ਨੇ ਭਾਜਪਾ ਵਾਂਗ ਫਿਰਕੂ ਨਫ਼ਰਤ ਫੈਲਾਉਣ ਲਈ ਲੋਕਾਂ ਨੂੰ ਵੰਡਿਆ ਨਹੀਂ ਜਾਂ ਉਨ੍ਹਾਂ ਦਾ ਕਤਲ ਨਹੀਂ ਕੀਤਾ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਰਾਸ਼ਿਦ ਨੇ ਕਿਹਾ, ''ਸਾਡੀ ਉਹਨਾਂ ਦੀਆਂ ਨੀਤੀਆਂ ਨਾਲ ਕੁਝ ਅਸਹਿਮਤੀ ਹੋ ਸਕਦੀ ਹੈ ਪਰ ਮੈਨੂੰ ਉਸ ਤੋਂ (ਲੈਫਟੀਨੈਂਟ ਗਵਰਨਰ) ਅਜਿਹੀਆਂ ਗੱਲਾਂ ਸੁਣਨਾ ਪਸੰਦ ਨਹੀਂ। ਜਦੋਂ ਭਾਜਪਾ ਨੇ ਆਪਣੇ ਖੋਖਲੇ ਫਿਰਕੂ ਏਜੰਡੇ ਦੇ ਹਿੱਸੇ ਵਜੋਂ ਗਊਆਂ ਦੇ ਨਾਂ 'ਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ, ਖਾਣ-ਪੀਣ ਦੀਆਂ ਵਸਤਾਂ ਨੂੰ ਲੈ ਕੇ ਮੁਸਲਮਾਨਾਂ ਦਾ ਖੂਨ ਵਹਾਇਆ ਹੈ ਅਤੇ ਪੂਰੇ ਭਾਰਤ ਨੂੰ ਫਿਰਕੂ ਲੀਹਾਂ 'ਤੇ ਵੰਡ ਦਿੱਤਾ ਹੈ, ਤਾਂ ਉਹ ਸਾਨੂੰ ਕੀ ਸਬਕ ਸਿਖਾ ਸਕਦੇ ਹਨ?'' ਲੋਕ ਸਭਾ ਮੈਂਬਰ ਨੇ ਕਿਹਾ, ''ਜਮਾਤ-ਏ-ਇਸਲਾਮੀ ਨੇ ਕੁਝ ਗ਼ਲਤ ਨਹੀਂ ਕੀਤਾ। ਜੇਕਰ ਉਹ ਕਹਿੰਦੇ ਹਨ ਕਿ ਉਹ ਚੋਣ ਲੜਨਾ ਚਾਹੁੰਦੇ ਹਨ ਜਾਂ ਸਿਆਸੀ ਮੁੱਦਿਆਂ ਦਾ ਹੱਲ ਚਾਹੁੰਦੇ ਹਨ ਤਾਂ ਇਹ ਕੋਈ ਗੁਨਾਹ ਨਹੀਂ ਹੈ।''

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਰਹਿਣ ਦੇ ਵਿਚਾਲੇ ਰਸ਼ੀਦ ਨੇ ਉਮੀਦ ਜ਼ਾਹਰ ਕੀਤੀ ਕਿ ਲੋਕ ਕਸ਼ਮੀਰ ਦੇ ਦੁਸ਼ਮਣਾਂ ਵਿਰੁੱਧ ਵੋਟ ਪਾਉਣਗੇ, ਜਿਨ੍ਹਾਂ ਨੇ 1947 ਤੋਂ ਬਾਅਦ ਦੇ ਲਗਾਤਾਰ ਉਨ੍ਹਾਂ ਨਾਲ ਧੋਖਾ ਕੀਤਾ, ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਉਨ੍ਹਾਂ ਦੇ ਹੱਕਾਂ ਲਈ ਕੀਤੇ ਜਾਇਜ਼ ਸੰਘਰਸ਼ ਨੂੰ ਕਮਜ਼ੋਰ ਕੀਤਾ। ਰਸ਼ੀਦ ਨੇ ਕਿਹਾ ਕਿ ਇਕ ਵਾਰ ਚੋਣਾਂ ਖ਼ਤਮ ਹੋਣ ਤੋਂ ਬਾਅਦ ਵੀਰਵਾਰ ਤੋਂ ਦੱਖਣੀ ਕਸ਼ਮੀਰ ਵਿਚ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਦਿਖਾਈ ਨਹੀਂ ਦੇਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਵਾਪਸ ਤਿਹਾੜ ਜੇਲ੍ਹ ਨਹੀਂ ਗਏ ਤਾਂ ਉਹ ਇਥੋਂ ਦੇ ਲੋਕਾਂ ਦੇ ਵਿਚਕਾਰ ਰਹਿਣਗੇ ਅਤੇ ਲੋਕਾਂ ਲਈ ਲੜਨਗੇ।

ਇਹ ਵੀ ਪੜ੍ਹੋ ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News