ਲਾੜੇ ਨੇ ਛਪਵਾਇਆ ਵਿਆਹ ਦਾ ਅਨੋਖਾ ਸੱਦਾ ਪੱਤਰ, ਲਿਖਿਆ 'I Support CAA'

Saturday, Jan 18, 2020 - 11:58 AM (IST)

ਲਾੜੇ ਨੇ ਛਪਵਾਇਆ ਵਿਆਹ ਦਾ ਅਨੋਖਾ ਸੱਦਾ ਪੱਤਰ, ਲਿਖਿਆ 'I Support CAA'

ਭੋਪਾਲ—ਦੇਸ਼ ’ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਦੂਜੇ ਪਾਸੇ ਕਈ ਥਾਵਾਂ ’ਤੇ ਲੋਕ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ’ਚ ਵੀ ਅੱਗੇ ਆ ਰਹੇ ਹਨ। ਹੁਣ ਸੀ.ਏ.ਏ ਦੇ ਸਮਰਥਨ ਲਈ ਮੱਧ ਪ੍ਰਦੇਸ਼ ’ਚੋਂ ਇਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੇ ਕਾਰਡ ’ਤੇ ‘ਆਈ ਸਪੋਰਟ ਸੀ.ਏ.ਏ’ ਛਪਵਾਇਆ ਗਿਆ ਹੈ।

PunjabKesari

ਮਾਮਲਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ਦਾ ਹੈ, ਜਿੱਥੇ ਸੀ.ਏ.ਏ ਸਮਰਥਨ ’ਚ ਪ੍ਰਭਾਤ ਨੇ ਆਪਣੇ ਵਿਆਹ ਦੇ ਸੱਦਾ ਪੱਤਰ ’ਤੇ ਆਈ ਸਪੋਰਟ ਸੀ.ਏ.ਏ. ਛਪਵਾਇਆ ਹੈ। ਦੱਸ ਦੇਈਏ ਕਿ ਪ੍ਰਭਾਤ ਦਾ 18 ਜਨਵਰੀ ਨੂੰ ਵਿਆਹ ਹੈ। ਆਪਣੇ ਵਿਆਹ ਦੇ ਸੱਦਾ ਪੱਤਰ ਰਾਹੀਂ ਪ੍ਰਭਾਤ ਨੇ ਸੀ.ਏ.ਏ ’ਤੇ ਆਪਣਾ ਸਮਰਥਨ ਦਰਜ ਕਰਵਾਇਆ ਹੈ। 

PunjabKesari

ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਭਾਤ ਦਾ ਕਹਿਣਾ ਹੈ, ‘‘ਮੈਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕ ਇਸ ਕਾਨੂੰਨ ਦੇ ਤੱਥਾਂ ਨੂੰ ਸਮਝਣ।’’

PunjabKesari

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ ਹੈ, ਜਿਸ ’ਚ ਪਾਕਿਸਤਾਨ, ਆਫਿਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਪੀੜਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਇਸ ਕਾਨੂੰਨ ’ਤੇ ਦੇਸ਼ ਦੇ ਕਈ ਇਲਾਕਿਆਂ ’ਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਚੱਲਦਿਆਂ ਹਿੰਸਾ ਵੀ ਦੇਖਣ ਨੂੰ ਮਿਲੀ ਸੀ। 

PunjabKesari


author

Iqbalkaur

Content Editor

Related News