ਸੰਕਟ ’ਚ ਕਮਲਨਾਥ ਸਰਕਾਰ: ਬਹੁਤਮ ਪਰੀਖਣ ’ਤੇ ਹੁਣ SC ਕੱਲ ਕਰੇਗਾ ਸੁਣਵਾਈ

03/17/2020 1:23:40 PM

ਭੋਪਾਲ/ਨਵੀਂ ਦਿੱਲੀ— ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ’ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਇਹ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। ਮਾਮਲੇ ’ਤੇ ਅੱਜ ਭਾਵ ਮੰਗਲਵਾਰ ਨੂੰ ਸੁਣਵਾਈ ਹੋਈ। ਕੋਰਟ ’ਚ ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਫਲੋਰ ਟੈਸਟ (ਬਹੁਮਤ ਪਰੀਖਣ) ਛੇਤੀ ਕੀਤਾ ਜਾਵੇ। ਕੋਰਟ ’ਚ ਸ਼ਿਵਰਾਜ ਸਿੰਘ ਅਤੇ ਭਾਜਪਾ ਵਿਧਾਇਕਾਂ ਵਲੋਂ ਮੁਕੁਲ ਰੋਹਤਗੀ ਅਦਾਲਤ ’ਚ ਪੇਸ਼ ਹੋਏ। ਕੋਰਟ ਨੇ ਸੂਬਾ ਸਰਕਾਰ, ਸਪੀਕਰ ਅਤੇ ਬਾਗੀ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ’ਤੇ ਕੱਲ ਭਾਵ ਬੁੱਧਵਾਰ ਨੂੰ ਸਵੇਰੇ 10.30 ਵਜੇ ਸੁਣਵਾਈ ਹੋਵੇਗੀ। ਸਾਰਿਆਂ ਨੂੰ ਕੱਲ ਆਪਣਾ ਪੱਖ ਰੱਖਣਾ ਹੈ। ਸੁਣਵਾਈ ਦੌਰਾਨ ਜੱਜਾਂ ਨੇ ਕਿਹਾ ਕਿ ਉਹ ਦੋਹਾਂ ਪੱਖਾਂ ਦੀ ਗੱਲ ਸੁਣਨਾ ਚਾਹੁੰਦੇ ਹਨ।

ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋਈ ਪਰ ਬਹੁਮਤ ਪਰੀਖਣ ਨਹੀਂ ਹੋ ਸਕਿਆ। ਵਿਧਾਨ ਸਭਾ ਦੀ ਕਾਰਵਾਈ 26 ਮਾਰਚ ਤਕ ਟਾਲ ਦਿੱਤੀ ਗਈ। ਹਾਲਾਂਕਿ ਰਾਜਪਾਲ ਲਾਲਜੀ ਟੰਡਨ ਵਲੋਂ ਕਮਲਨਾਥ ਸਰਕਾਰ ਨੂੰ 17 ਮਾਰਚ ਤਕ ਬਹੁਮਤ ਸਾਬਤ ਕਰਨ ਨੂੰ ਕਿਹਾ ਗਿਆ ਹੈ। 

ਜ਼ਿਕਰਯੋਗ ਹੈ ਕਿ ਸਪੀਕਰ ਵਲੋਂ 22 ਕਾਂਗਰਸ ਵਿਧਾਇਕਾਂ ’ਚੋਂ 6 ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰਨ ਤੋਂ ਬਾਅਦ ਵਿਧਾਇਕਾਂ ਦੀ ਗਿਣਤੀ ਘੱਟ ਹੋ ਕੇ 108 ਹੋ ਗਈ ਹੈ। ਅਜੇ 16 ਬਾਕੀ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਹੋਣੇ ਬਾਕੀ ਹਨ, ਜੇਕਰ ਉਨ੍ਹਾਂ ਨੂੰ ਵੀ ਗਿਣਿਆ ਜਾਵੇ ਤਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 92 ਹੁੰਦੀ ਹੈ। ਸਦਨ ’ਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 107 ਹੈ। ਬਹੁਮਤ ਲਈ ਜ਼ਰੂਰੀ ਗਿਣਤੀ 112 ਹੈ। 7 ਹੋਰ ’ਚ ਬਹੁਜਨ ਸਮਾਜ ਪਾਰਟੀ ਦੇ 2 ਵਿਧਾਇਕ, ਸਮਾਜਵਾਦੀ ਪਾਰਟੀ ਦਾ ਇਕ ਅਤੇ 4 ਆਜ਼ਾਦ ਹਨ, ਜਿਨ੍ਹਾਂ ਨੇ ਕਮਲਨਾਥ ਸਰਕਾਰ ਨੂੰ ਸਮਰਥਨ ਦਿੱਤਾ ਸੀ। ਕਾਂਗਰਸ ਦੇ ਕਦਾਵਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਵੀ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। 

ਇਹ ਵੀ ਪੜ੍ਹੋ : ਸਰਕਾਰ 'ਤੇ ਸੰਕਟ ਦੇ ਬੱਦਲ : ਮੱਧ ਪ੍ਰਦੇਸ਼ 'ਚ ਕੋਰੋਨਾ ਨੇ ਬਚਾਈ ਕਮਲਨਾਥ ਸਰਕਾਰ


Tanu

Content Editor

Related News