ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ ''ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

Saturday, Feb 25, 2023 - 06:20 PM (IST)

ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ ''ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

ਭੋਪਾਲ- ਮੱਧ ਪ੍ਰਦੇਸ਼ ਸਰਕਾਰ ਵਲੋਂ ਸਰਕਾਰੀ ਨੌਕਰੀ 'ਚ ਭਰਤੀ ਲਈ ਇਕ ਵੱਖਰੀ ਸ਼੍ਰੇਣੀ ਬਣਾਏ ਜਾਣ ਨਾਲ ਹੁਣ ਟਰਾਂਸਜੈਂਡਰ ਭਾਈਚਾਰੇ ਦੇ ਲੋਕ ਸਰਕਾਰੀ ਨੌਕਰੀਆਂ 'ਚ ਅਰਜ਼ੀ ਭਰਨ ਦੇ ਯੋਗ ਬਣ ਗਏ ਹਨ। ਇਕ ਅਧਿਕਾਰੀ ਮੁਤਾਬਕ ਹੁਣ ਤੱਕ ਸਿੱਧੀ ਭਰਤੀ ਪ੍ਰਕਿਰਿਆ ਜ਼ਰੀਏ ਸਰਕਾਰੀ ਨੌਕਰੀ ਚਾਹੁਣ ਵਾਲੇ ਉਮੀਦਵਾਰਾਂ ਲਈ ਸਿਰਫ ਦੋ ਸ਼੍ਰੇਣੀਆਂ- ਪੁਰਸ਼ ਅਤੇ ਮਹਿਲਾ ਸੀ। 

ਇਹ ਵੀ ਪੜ੍ਹੋ- 5 ਧੀਆਂ ਨੇ ਤੋੜੀ ਰੂੜ੍ਹੀਵਾਦੀ ਪਰੰਪਰਾ, ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ, ਅਗਨੀ ਦੇ ਕੇ ਨਿਭਾਇਆ ਪੁੱਤਾਂ ਦਾ ਫਰਜ਼

ਹੁਣ ਅਰਜ਼ੀ 'ਚ ਪੁਰਸ਼ ਅਤੇ ਮਹਿਲਾ ਨਾਲ ਟਰਾਂਸਜੈਂਡਰ ਦਾ ਬਦਲ ਵੀ ਉਪਲੱਬਧ ਹੋਵੇਗਾ

ਸੂਬਾ ਸਰਕਾਰ ਨੇ ਮੱਧ ਪ੍ਰਦੇਸ਼ ਟਰਾਂਸਜੈਂਡਰ ਨਿਯਮ-2021 ਤਹਿਤ ਸ਼ੁੱਕਰਵਾਰ ਨੂੰ ਹੁਕਮ ਜਾਰੀ ਕਰ ਕੇ ਨੌਕਰੀਆਂ 'ਚ ਸਿੱਧੀ ਭਰਤੀ 'ਚ ਟਰਾਂਸਜੈਂਡਰ ਭਾਈਚਾਰੇ ਲਈ ਵੱਖਰੀ ਸ਼੍ਰੇਣੀ ਬਣਾਈ ਹੈ। ਇਸ ਦੇ ਨਾਲ ਹੀ ਹੁਣ ਸਰਕਾਰੀ ਨੌਕਰੀਆਂ ਲਈ ਅਰਜ਼ੀ 'ਚ ਪੁਰਸ਼ ਅਤੇ ਮਹਿਲਾ ਨਾਲ ਟਰਾਂਸਜੈਂਡਰ ਦਾ ਬਦਲ ਵੀ ਉਪਲੱਬਧ ਹੋਵੇਗਾ।

ਪੱਛਮੀ ਬੰਗਾਲ ਸਰਕਾਰ ਵੀ ਕਰ ਚੁੱਕੀ ਹੈ ਐਲਾਨ

ਇਸ ਤੋਂ ਪਹਿਲਾਂ ਪਿਛਲੇ ਸਾਲ ਪੱਛਮੀ ਬੰਗਾਲ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਆਮ ਸ਼੍ਰੇਣੀ ਤਹਿਤ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਸੀ। 

ਇਹ ਵੀ ਪੜ੍ਹੋ-  25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'

ਮਹਾਰਾਸ਼ਟਰ ਵੀ ਟਰਾਂਸਜੈਂਡਰਾਂ ਲਈ ਕਰ ਚੁੱਕਾ ਇਹ ਕੰਮ

ਪਿਛਲੇ ਸਾਲ ਹੀ ਨਵੰਬਰ 'ਚ ਮਹਾਰਾਸ਼ਟਰ ਪ੍ਰਸ਼ਾਸਨਿਕ ਟ੍ਰਿਬਿਊਨਲ (MAT) ਦੀ ਮੁੰਬਈ ਬੈਂਚ ਨੇ ਸੂਬਾ ਸਰਕਾਰ ਨੂੰ ਪੁਲਸ ਸਬ-ਇੰਸਪੈਕਟਰ (PSI) ਦੀ ਇਕ ਪੋਸਟ ਟਰਾਂਸਜੈਂਡਰਾਂ ਲਈ ਰਾਖਵੀਂ ਕਰਨ ਦਾ ਨਿਰਦੇਸ਼ ਦਿੱਤਾ ਸੀ। ਭਾਰਤ ਦੀ ਪਹਿਲੀ ਟਰਾਂਸਜੈਂਡਰ ਜੱਜ ਜੋਇਤਾ ਮੰਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਟਰਾਂਸਜੈਂਡਰ ਭਾਈਚਾਰੇ ਲਈ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਜ਼ਰੂਰੀ ਹੈ। ਮੰਡਲ ਨੇ ਕਿਹਾ ਕਿ ਪੁਲਸ ਫੋਰਸ ਅਤੇ ਰੇਲਵੇ ਵਰਗੇ ਸੈਕਟਰਾਂ 'ਚ ਟਰਾਂਸਜੈਂਡਰਾਂ ਦਾ ਦਾਖਲਾ ਉਨ੍ਹਾਂ ਪ੍ਰਤੀ ਸਮਾਜ ਦੀ ਧਾਰਨਾ ਨੂੰ ਬਦਲੇਗਾ ਅਤੇ ਉਨ੍ਹਾਂ ਨੂੰ ਜੀਵਨ ਵਿਚ ਤਰੱਕੀ ਕਰਨ 'ਚ ਮਦਦ ਕਰੇਗਾ।

ਇਹ ਵੀ ਪੜ੍ਹੋ- ਸੋਨੀਆ ਗਾਂਧੀ ਦਾ ਐਲਾਨ, 'ਭਾਰਤ ਜੋੜੋ ਯਾਤਰਾ' ਨਾਲ ਖ਼ਤਮ ਹੋ ਸਕਦੀ ਹੈ ਮੇਰੀ ਸਿਆਸੀ ਪਾਰੀ


author

Tanu

Content Editor

Related News