ਇਕੋਂ ਪਰਿਵਾਰ ਦੇ 4 ਮੈਂਬਰ ਫਾਹੇ ਨਾਲ ਲਟਕਦੇ ਮਿਲੇ; 8 ਸਾਲਾ ਬੱਚੀ ਦੇ ਚੱਲਦੇ ਸੀ ਸਾਹ, ਹਸਪਤਾਲ ’ਚ ਦਾਖ਼ਲ

06/11/2022 1:57:47 PM

ਭਿੰਡ– ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਪਿੰਡ ’ਚ ਸ਼ਨੀਵਾਰ ਸਵੇਰੇ ਇਕ ਪਰਿਵਾਰ ਦੇ 4 ਮੈਂਬਰ ਆਪਣੇ ਘਰ ’ਚ ਫਾਹੇ ਨਾਲ ਲਟਕਦੇ ਮਿਲੇ, ਜਿਨ੍ਹਾਂ ’ਚੋਂ 3 ਦੀ ਮੌਤ ਹੋ ਗਈ ਅਤੇ ਇਕ ਨੂੰ ਬਚਾਅ ਲਿਆ ਗਿਆ ਹੈ। ਗੋਹਦ ਦੇ ਸਬ-ਡਿਵੀਜ਼ਨਲ ਅਧਿਕਾਰੀ ਰਾਜੇਸ਼ ਸਿੰਘ ਰਾਠੌੜ ਨੇ ਦੱਸਿਆ ਕਿ ਇਹ ਘਟਨਾ ਭਿੰਡ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਗੋਹਦ ਪੁਲਸ ਥਾਣੇ ਅਧੀਨ ਪੈਂਦੇ ਪਿੰਡ ਕਠੂਆ ਗੁਰਜਰ ’ਚ ਵਾਪਰੀ।

ਇਹ ਵੀ ਪੜ੍ਹੋ- ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼ ਦਿਓ

ਪੁਲਸ ਅਧਿਕਾਰੀ ਨੇਕਿਹਾ ਅੱਜ ਸਵੇਰੇ 8 ਵਜੇ ਦੇ ਕਰੀਬ ਧਰਮਿੰਦਰ ਗੁਰਜਰ (28), ਉਸ ਦੀ ਪਤਨੀ ਅਮਰੇਸ਼ (25) ਅਤੇ ਉਨ੍ਹਾਂ ਦੇ ਬੇਟੇ ਨਿਸ਼ਾਂਤ (12) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚ ਲਟਕਦੀਆਂ ਮਿਲੀਆਂ, ਜਦਕਿ ਉਨ੍ਹਾਂ ਦੀ ਧੀ ਮੀਨਾਕਸ਼ੀ (8) ਵੀ ਫਾਹੇ ਨਾਲ ਲਟਕਦੀ ਮਿਲੀ ਪਰ ਉਸ ਦੇ ਸਾਹ ਚੱਲ ਰਹੇ ਸਨ। ਪੁਲਸ ਨੇ ਬੱਚੀ ਨੂੰ ਇਲਾਜ ਲਈ ਗਵਾਲੀਅਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

ਰਾਠੌੜ ਨੇ ਦੱਸਿਆ ਕਿ ਇਕ ਵੱਡੇ ਕਮਰੇ ਦੀ ਛੱਤ ਦੇ ਕੁੰਡੇ ਤੋਂ ਇਨ੍ਹਾਂ ਸਾਰਿਆਂ ਦੇ ਗਲੇ ਵਿਚ ਰੱਸੀ ਪਾਈ ਹੋਈ ਸੀ ਅਤੇ ਦਰਵਾਜ਼ੇ ਅੰਦਰੋਂ ਬੰਦ ਸਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਅਤੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਚਾਰੋਂ ਲੋਕਾਂ ਨੂੰ ਲਟਕਦੇ ਦੇਖਿਆ। ਰਾਠੌੜ ਨੇ ਦੱਸਿਆ ਕਿ ਇਸ ਸਮੂਹਿਕ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਆਖ਼ਰਕਾਰ ਸ਼ਮਾ ਬਿੰਦੂ ਨੇ ਕਰ ਲਿਆ ਖ਼ੁਦ ਨਾਲ ਵਿਆਹ, ਬਿਨਾਂ ਲਾੜੇ ਦੇ ਲਏ ਸੱਤ ਫੇਰੇ

 


Tanu

Content Editor

Related News