ਨਿਤੀਸ਼ ਦੇ ਪ੍ਰੋਗਰਾਮ ’ਚ ਡਿੱਗੇ ਸੰਸਦ ਮੈਂਬਰ ਅਜੇ ਮੰਡਲ, ਗੰਭੀਰ ਜ਼ਖਮੀ
Wednesday, May 14, 2025 - 10:04 AM (IST)

ਭਾਗਲਪੁਰ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਸੈਂਡਿਸ ਮੈਦਾਨ ਦੇ ਇਨਡੋਰ ਸਟੇਡੀਅਮ ’ਚ ਆਯੋਜਿਤ ‘ਖੇਲੋ ਇੰਡੀਆ ਯੂਥ ਗੇਮਜ਼ 2025’ ਦੇ ਤਹਿਤ ਬੈਡਮਿੰਟਨ ਮੁਕਾਬਲੇ ਦੇ ਸਮਾਪਤੀ ਸਮਾਰੋਹ ਦੌਰਾਨ ਹਾਦਸਾ ਵਾਪਰ ਗਿਆ। ਦਰਅਸਲ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪ੍ਰੋਗਰਾਮ ਦੌਰਾਨ ਭਾਗਲਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਜੇ ਕੁਮਾਰ ਮੰਡਲ ਅਚਾਨਕ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਦੋਂ ਨਿਤੀਸ਼ ਕੁਮਾਰ ਸਟੇਜ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਦੇ ਪਿੱਛੇ ਚੱਲ ਰਹੇ ਸਥਾਨਕ ਸੰਸਦ ਮੈਂਬਰ ਅਜੇ ਕੁਮਾਰ ਮੰਡਲ ਦਾ ਪੈਰ ਅਚਾਨਕ ਉੱਥੇ ਵਿਛੇ ਕਾਰਪੇਟ ’ਚ ਫਸ ਗਿਆ ਅਤੇ ਉਹ ਲੜਖੜਾ ਕੇ ਜ਼ਮੀਨ ’ਤੇ ਡਿੱਗ ਪਏ। ਉਨ੍ਹਾਂ ਦੇ ਪੈਰ ਅਤੇ ਕਮਰ ’ਤੇ ਗੰਭੀਰ ਸੱਟ ਲੱਗੀ ਹੈ। ਸੁਰੱਖਿਆ ਕਰਮੀਆਂ ਅਤੇ ਅਧਿਕਾਰੀਆਂ ਨੇ ਮੰਡਲ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਥਾਨਕ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਭੇਜਿਆ।