ਕਾਰਟੂਨ ਵੇਖਦਿਆਂ 9 ਸਾਲਾ ਬੱਚੇ ਦੇ ਹੱਥ 'ਚ ਫਟਿਆ ਮੋਬਾਈਲ ਫੋਨ

Sunday, Sep 01, 2024 - 10:52 AM (IST)

ਕਾਰਟੂਨ ਵੇਖਦਿਆਂ 9 ਸਾਲਾ ਬੱਚੇ ਦੇ ਹੱਥ 'ਚ ਫਟਿਆ ਮੋਬਾਈਲ ਫੋਨ

ਛਿੰਦਵਾੜਾ- ਚਾਰਜਿੰਗ ਦੌਰਾਨ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕਈ ਵਾਰ ਇਸ ਤਰ੍ਹਾਂ ਦੀ ਲਾਪ੍ਰਵਾਹੀ ਵੱਡਾ ਹਾਦਸਾ ਬਣ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ, ਜਿੱਥੇ ਹੱਥ 'ਚ ਮੋਬਾਈਲ ਫੋਨ ਫਟਣ ਕਾਰਨ 9 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਘਟਨਾ ਛਿੰਦਵਾੜਾ ਜ਼ਿਲੇ ਦੇ ਚੌਰਈ ਇਲਾਕੇ ਦੇ ਪਿੰਡ ਕਲਕੋਟੀ ਦੇਵਾਰੀ 'ਚ ਵਾਪਰੀ। ਬੱਚੇ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਅਤੇ ਉਸ ਦੀ ਪਤਨੀ ਖੇਤਾਂ 'ਚ ਕੰਮ ਕਰ ਰਹੇ ਸੀ।

ਇਹ ਵੀ ਪੜ੍ਹੋ- ਹਾਈ ਕੋਰਟ ਦਾ 80 ਸਾਲਾ ਬਜ਼ੁਰਗ ਦੇ ਹੱਕ 'ਚ ਫ਼ੈਸਲਾ; ਨੂੰਹ-ਪੁੱਤ ਨੂੰ ਖਾਲੀ ਕਰਨਾ ਹੋਵੇਗਾ 'ਮਾਂ' ਦਾ ਘਰ

ਹਰਦਿਆਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਦੋਸਤਾਂ ਨਾਲ ਘਰ 'ਚ ਸੀ। ਚਾਰਜਿੰਗ ਲਈ ਲਾਏ ਗਏ ਮੋਬਾਈਲ ਫੋਨ 'ਤੇ ਕਾਰਟੂਨ ਵੇਖ ਰਿਹਾ ਸੀ ਤਾਂ ਅਚਾਨਕ ਮੋਬਾਈਲ ਫੋਨ ਫਟ ਗਿਆ। ਜਿਸ ਕਾਰਨ ਉਸ ਦੇ ਹੱਥ ਅਤੇ ਪੱਟ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਅਸੀਂ ਖੇਤਾਂ ਵਿਚ ਸੀ ਜਦੋਂ ਗੁਆਂਢੀ ਨੇ ਸਾਨੂੰ ਹਾਦਸੇ ਬਾਰੇ ਦੱਸਿਆ, ਜਿਸ ਤੋਂ ਬਾਅਦ ਅਸੀਂ ਦੌੜ ਕੇ ਆਏ। ਪਿਤਾ ਮੁਤਾਬਕ ਅਸੀਂ ਬੱਚੇ ਨੂੰ ਤੁਰੰਤ ਸਿਹਤ ਕੇਂਦਰ ਲੈ ਗਏ, ਜਿੱਥੋਂ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰ ਨੇ ਛਿੰਦਵਾੜਾ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ

ਬੱਚੇ ਦੇ ਹੱਥ ਅਤੇ ਪੱਟ 'ਤੇ ਸੱਟਾਂ ਲੱਗੀਆਂ ਹਨ। ਇਕ ਹੋਰ ਬੱਚਾ ਵੀ ਜ਼ਖ਼ਮੀ ਹੋ ਗਿਆ, ਦੋਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਓਧਰ ਜ਼ਿਲ੍ਹਾ ਹਸਪਤਾਲ ਛਿੰਦਵਾੜਾ ਦੇ ਡਾ. ਅਨੁਰਾਗ ਵਿਸ਼ਕਰਮਾ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਬੱਚੇ ਨੂੰ ਸਰਜੀਕਲ ਵਾਰਡ 'ਚ ਭੇਜ ਦਿੱਤਾ ਗਿਆ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ। ਉਸ ਦੇ ਪੱਟ ਅਤੇ ਹੱਥ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News