ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ ਹਾਰਿਆ ਜ਼ਿੰਦਗੀ ਦੀ ਜੰਗ, 2 ਦਿਨ ਬਾਅਦ ਰੈਸਕਿਊ ਟੀਮ ਨੇ ਕੱਢੀ ਲਾਸ਼

04/14/2024 2:30:40 PM

ਰੀਵਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ 2 ਦਿਨ ਪਹਿਲੇ ਬੋਰਵੈੱਲ 'ਚ ਡਿੱਗੇ 6 ਸਾਲਾ ਮਾਸੂਮ ਦੀ ਕਈ ਏਜੰਸੀਆਂ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਤ ਹੋ ਗਈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਸੀਮਾ ਨੇੜੇ ਸਥਿਤ ਮਨਿਕਾ ਪਿੰਡ 'ਚ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਬੱਚਾ ਬੋਰਵੈੱਲ 'ਚ ਡਿੱਗ ਗਿਆ, ਜਦੋਂ ਉਹ ਬੋਰਵੈੱਲ ਕੋਲ ਖੇਡ ਰਿਹਾ ਸੀ। ਅਧਿਕਾਰੀਆਂ ਨੇ ਪਹਿਲੇ ਕਿਹਾ ਸੀ ਕਿ ਉਹ ਲਗਭਗ 40 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਸੀ। ਰਾਜ ਆਫ਼ਤ ਐਮਰਜੈਂਸੀ ਪ੍ਰਕਿਰਿਆ ਫ਼ੋਰਸ (ਐੱਸ.ਡੀ.ਈ.ਆਰ.ਐੱਫ.), ਰਾਸ਼ਟਰੀ ਆਫ਼ਤ ਪ੍ਰਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੁੰਡੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਦੀ ਮੁਹਿੰਮ 'ਚ ਲੱਗੀ ਗੋਈ ਸੀ।

ਬਚਾਅ ਦਲ ਨੇ 70 ਫੁੱਟ ਡੂੰਘੇ ਬੋਰਵੈੱਲ 'ਚ ਆਕਸੀਜਨ ਦੀ ਸਪਲਾਈ ਕੀਤੀ ਅਤੇ ਉਸ ਤੱਕ ਪਹੁੰਚਣ ਲਈ ਸਮਾਨਾਂਤਰ ਟੋਇਆ ਪੁੱਟਿਆ ਗਿਆ। ਕਲੈਕਟਰ ਪ੍ਰਤਿਭਾ ਪਾਲ ਨੇ ਕਿਹਾ ਕਿ 40 ਘੰਟੇ ਦੀ ਬਚਾਅ ਮੁਹਿੰਮ ਤੋਂ ਬਾਅਦ ਐਤਵਾਰ ਨੂੰ ਬੱਚੇ ਦਾ ਪਤਾ ਲਗਾ ਲਿਆ ਗਿਆ ਪਰ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ। ਪਾਲ ਨੇ ਹਾਦਸੇ ਵਾਲੀ ਜਗ੍ਹਾ 'ਤੇ ਪੱਤਰਕਾਰਾਂ ਨੇ ਕਿਹਾ,''ਮੁੰਡੇ ਦਾ ਪਤਾ ਸਵੇਰੇ ਕਰੀਬ 8 ਵਜੇ ਚੱਲਿਆ। ਅਸੀਂ ਸਾਰੀਆਂ ਕੋਸ਼ਿਸ਼ ਕੀਤੀਆਂ ਪਰ ਬੋਰਵੈੱਲ ਬਹੁਤ ਤੰਗ ਹੋਣ ਕਾਰਨ ਬੱਚੇ ਨੂੰ ਨਹੀਂ ਬਚਾ ਸਕੇ।'' ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


DIsha

Content Editor

Related News