ਹੋਲੀ ਮੌਕੇ ਪਸਰਿਆ ਮਾਤਮ, ਨਵ-ਵਿਆਹੀ ਜੋੜੀ ਸਮੇਤ 4 ਜੀਆਂ ਦੀ ਮੌਤ

03/08/2023 5:56:17 PM

ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਇਕ ਪਿੰਡ 'ਚ ਬੁੱਧਵਾਰ ਨੂੰ ਦੋ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਜੀਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਜ਼ਿਲ੍ਹਾ ਕਲੈਕਟਰ ਨਰਿੰਦਰ ਕੁਮਾਰ ਸੂਰਈਆਵੰਸ਼ੀ ਨੇ ਕਿਹਾ ਕਿ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 10 ਕਿਲੋਮੀਟਰ ਦੂਰ ਇਸਰਥੂਨੀ ਪਿੰਡ 'ਚ ਵਾਪਰਿਆ।

ਇਹ ਵੀ ਪੜ੍ਹੋ- ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ

ਦਰਅਸਲ 20 ਸਾਲਾ ਕੁੜੀ ਤਾਲਾਬ 'ਚ ਨਹਾਉਣ ਗਈ ਸੀ ਪਰ ਉਹ ਡੁੱਬਣ ਲੱਗੀ ਤਾਂ ਇਹ ਵੇਖ ਕੇ ਉਸ ਦੇ 13 ਸਾਲਾ ਭਰਾ ਅਤੇ 10 ਸਾਲਾ ਭੈਣ ਨੇ ਉਸ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ। ਸੂਰਈਆਵੰਸ਼ੀ ਨੇ ਦੱਸਿਆ ਕਿ ਤਿੰਨੋਂ ਬਚਣ ਲਈ ਸੰਘਰਸ਼ ਕਰ ਰਹੇ ਸਨ ਤਾਂ ਔਰਤ ਦੇ ਪਤੀ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ ਪਰ ਚਾਰੋਂ ਦੀ ਡੁੱਬਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

ਜਾਣਕਾਰੀ ਮੁਤਾਬਕ ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜੋੜੇ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ। ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਕੁੜੀ ਹੋਲੀ ਖੇਡਣ ਮਗਰੋਂ ਤਾਲਾਬ ਵਿਚ ਨਹਾਉਣ ਗਈ ਸੀ। ਓਧਰ ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਚਾਰੋਂ ਲਾਸ਼ਾਂ ਨੂੰ ਪੁਲਸ ਨੇ ਤਾਲਾਬ 'ਚੋਂ ਬਾਹਰ ਕੱਢ ਲਿਆ ਹੈ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਜੰਮੂ 'ਚ BSF ਦੇ ਜਵਾਨਾਂ ਨੇ ਇਕ-ਦੂਜੇ ਨੂੰ 'ਗੁਲਾਲ' ਲਾ ਕੇ ਮਨਾਈ ਹੋਲੀ, ਪਾਇਆ ਭੰਗੜਾ


Tanu

Content Editor

Related News