ਮੱਧ ਪ੍ਰਦੇਸ਼ : ਮਿਸ਼ਨਰੀ ਸਕੂਲ ਦੀ ਪ੍ਰਯੋਗਸ਼ਾਲਾ ’ਚ ਮਿਲਿਆ ਮਨੁੱਖੀ ਭਰੂਣ

Sunday, Apr 09, 2023 - 10:23 AM (IST)

ਮੱਧ ਪ੍ਰਦੇਸ਼ : ਮਿਸ਼ਨਰੀ ਸਕੂਲ ਦੀ ਪ੍ਰਯੋਗਸ਼ਾਲਾ ’ਚ ਮਿਲਿਆ ਮਨੁੱਖੀ ਭਰੂਣ

ਸਾਗਰ (ਭਾਸ਼ਾ)- ਮੱਧ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੀਨਾ ਦੇ ਇਕ ਮਿਸ਼ਨਰੀ ਸਕੂਲ ਦੇ ਅਚਨਚੇਤ ਨਿਰੀਖਣ ’ਚ ਉਸ ਦੀ ਜੀਵ ਵਿਗਿਆਨ ਦੀ ਪ੍ਰਯੋਗਸ਼ਾਲਾ ’ਚ ਇਕ ਮਨੁੱਖੀ ਭਰੂਣ ਪਾਇਆ। ਕਮਿਸ਼ਨ ਦੇ ਮੈਂਬਰਾਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਭਰੂਣ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ। ਸਕੂਲ ਖ਼ਿਲਾਫ਼ ਉਸ ਦੇ 2 ਵਿਦਿਆਰਥੀਆਂ ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਦੀ ਟੀਮ 6 ਅਪ੍ਰੈਲ ਨੂੰ ਸਕੂਲ ਦੇ ਅਚਨਚੇਤ ਨਿਰੀਖਣ ਕਰਨ ਪਹੁੰਚੀ।

ਪ੍ਰਯੋਗਸ਼ਾਲਾ ’ਚ ਕੱਚ ਦੀ ਬੋਤਲ ’ਚ 5-6 ਮਹੀਨੇ ਦਾ ਮਨੁੱਖੀ ਭਰੂਣ ਰੱਖਿਆ ਪਾਇਆ ਗਿਆ। ਕਮਿਸ਼ਨ ਦੇ ਮੈਂਬਰ ਓਂਕਾਰ ਸਿੰਘ ਠਾਕੁਰ ਨੇ ਦੱਸਿਆ ਕਿ ਅਧਿਐਨ ਲਈ ਮਨੁੱਖੀ ਭਰੂਣ ਰੱਖਣ ਦੀ ਮਨਜ਼ੂਰੀ ਲੈਣ ਦੀ ਲੋੜ ਹੁੰਦੀ ਹੈ। ਇਸ ਮਾਮਲੇ 'ਚ ਬੀਨਾ ਪੁਲਸ ਥਾਣਾ ਇੰਚਾਰਜ ਕਮਲ ਨਿਗਵਾਲ ਨੇ ਦੱਸਿਆ ਕਿ ਕਮਿਸ਼ਨ ਤੋਂ ਮਿਲੀ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News