ਵੀਡੀਓ 'ਚ ਦੇਖੋ ਲੜਾਈ ਦੌਰਾਨ ਚੱਲਦੀ ਬੱਸ ਤੋਂ ਵਿਦਿਆਰਥੀ ਨੂੰ ਸੁੱਟਿਆ ਬਾਹਰ

Thursday, Nov 01, 2018 - 03:50 PM (IST)

ਵੀਡੀਓ 'ਚ ਦੇਖੋ ਲੜਾਈ ਦੌਰਾਨ ਚੱਲਦੀ ਬੱਸ ਤੋਂ ਵਿਦਿਆਰਥੀ ਨੂੰ ਸੁੱਟਿਆ ਬਾਹਰ

ਨਵੀਂ ਦਿੱਲੀ— ਗੁਜਰਾਤ 'ਚ ਇਕ ਬੱਚੇ ਦੇ ਚਲਦੀ ਬੱਸ 'ਚੋਂ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਰਾਜਕੋਟ ਦਾ ਦੱਸਿਆ ਜਾ ਰਿਹਾ ਹੈ। ਬੱਚਿਆਂ ਨੂੰ ਲੈ ਕੇ ਬੱਸ ਸਕੂਲ ਜਾ ਰਹੀ ਸੀ ਵੀਡੀਓ 'ਚ ਦਿੱਸ ਰਿਹਾ ਹੈ ਕਿ ਦਰਵਾਜ਼ੇ ਦੇ ਨੇੜੇ ਖੜੇ ਇਕ ਵਿਦਿਆਰਥੀ ਨੂੰ ਦੂਜੇ ਵਿਦਿਆਰਥੀ ਨੇ ਜ਼ੋਰ ਨਾਲ ਕਿਕ ਮਾਰ ਦਿੱਤੀ ਅਤੇ ਉਹ ਬੱਚਾ ਚਲਦੀ ਬੱਸ 'ਚੋਂ ਹੇਠਾ ਡਿੱਗ ਗਿਆ।

ਵੀਡੀਓ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਝੱਗੜ ਰਹੇ ਸਨ। ਅਜੇ ਤਕ ਸਕੂਲ ਦੇ ਨਾਂ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਵੀਡੀਓ ਦੇਖਣ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਸਕੂਲ ਬੱਸ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਜੇਕਰ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਇਹ ਹਾਦਸਾ ਟੱਲ ਸਕਦਾ ਹੈ। ਇਹ ਹਾਦਸਾ ਹੁੰਦੇ ਹੀ ਬੱਚੇ ਜ਼ੋਰ-ਜ਼ੋਰ ਨਾਲ ਚੀਖਣ ਲੱਗੇ। ਇਸ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਰੋਕਿਆ।


Related News