ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ
Monday, Feb 03, 2025 - 11:05 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਫ਼ਿਲਮ ਅਦਾਕਾਰ ਤੇ ਭਾਜਪਾ ਨੇਤਾ ਰਾਜੇਸ਼ ਅਵਸਥੀ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਰਾਏਪੁਰ 'ਚ ਆਖਰੀ ਸਾਹ ਲਿਆ। ਰਾਜੇਸ਼ ਅਵਸਥੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਉਨ੍ਹਾਂ ਦੇ ਦਿਹਾਂਤ ਨਾਲ ਛੱਤੀਸਗੜ੍ਹ ਦੇ ਭਾਜਪਾ ਵਰਕਰਾਂ ਅਤੇ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ- ਮਮਤਾ ਕੁਲਕਰਨੀ ਨੇ ਧੀਰੇਂਦਰ ਸ਼ਾਸਤਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ...
ਦੱਸ ਦਈਏ ਕਿ ਰਾਜੇਸ਼ ਅਵਸਥੀ ਨੇ ਸ਼ਨੀਵਾਰ ਰਾਤ ਲਗਭਗ 11:30 ਵਜੇ ਰਾਏਪੁਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਰਾਜਧਾਨੀ ਰਾਏਪੁਰ ਦੇ ਮਾਲਵਾੜੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਉਹ ਛੱਤੀਸਗੜ੍ਹੀ ਫ਼ਿਲਮ ਇੰਡਸਟਰੀ 'ਚ ਇੱਕ ਪ੍ਰਸਿੱਧ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ, ਜਿਸ ਨੂੰ ਛੌਲੀਵੁੱਡ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੇ ਪੁੱਤਰ Waaris ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ
ਦੱਸਣਯੋਗ ਹੈ ਕਿ ਰਾਜੇਸ਼ ਅਵਸਥੀ ਨੇ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਉਸ ਨੇ 'ਮਾਇਆਰੂ ਬਾਬੂ', 'ਮਾਇਆ 2', 'ਮਾਇਆ ਦੇ ਦੇ ਮਾਇਆ ਲੇ ਲੇ', 'ਪਰਸ਼ੂਰਾਮ', 'ਤੂਰਾਹ ਚਾਏਵਾਲਾ' ਅਤੇ 'ਕਿਰੀਆ' ਵਰਗੀਆਂ ਫ਼ਿਲਮਾਂ ਕੀਤੀਆਂ ਸਨ। ਇਸ ਤੋਂ ਇਲਾਵਾ ਉਸ ਨੇ ਇੱਕ ਵੈੱਬ ਸੀਰੀਜ਼ 'ਅਨਾਰਕੀ' 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਵੈੱਬ ਸੀਰੀਜ਼ 'ਚ ਉਸ ਨੇ ਬਾਲੀਵੁੱਡ ਅਦਾਕਾਰਾਂ ਨਾਲ ਕੰਮ ਕੀਤਾ। ਰਾਜੇਸ਼ ਅਵਸਥੀ ਨੇ ਸੰਗ੍ਰਹਿ ਫ਼ਿਲਮ 'ਲਾਂਤਰਣੀ' 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e