ਮਾਂ ਦੇਖ ਰਹੀ ਸੀ ਸਿਹਰਾ ਬੰਨ੍ਹਣ ਦਾ ਸੁਪਨਾ, ਸਜਾਉਣੀ ਪਈ ਬੇਟੇ ਦੀ ਅਰਥੀ (ਤਸਵੀਰਾਂ)
Sunday, Mar 11, 2018 - 10:33 AM (IST)

ਕੁਨਿਹਾਰ— ਬੇਟੇ ਦੇ ਸਿਰ 'ਤੇ ਸਿਹਰਾ ਬੰਨ੍ਹਣ ਦੇ ਸੁਪਨੇ ਦੇਖ ਰਹੀ ਮਾਂ 'ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਜਵਾਨ ਬੇਟਾ ਇਸ ਦੁਨੀਆ 'ਚ ਨਹੀਂ ਰਿਹਾ। ਕੁਝ ਅਜਿਹਾ ਹੀ ਮੰਜ਼ਰ ਕੁਨਿਹਾਰ ਦੇ ਪਿੰਡ 'ਚ ਦੇਖਣ ਨੂੰ ਮਿਲਿਆ। ਪਿੰਡ ਦਾ 24 ਸਾਲਾ ਆਸ਼ੀਸ਼ ਚੌਧਰੀ ਪੁੱਤਰ ਹੇਮ ਚੰਦਰ 3 ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਹੈ। ਸ਼ੁੱਕਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਅੰਤਿਮ ਸੰਸਕਾਰ ਦੌਰਾਨ ਮੌਜੂਦ ਫੌਜ ਦੇ ਅਧਿਕਾਰੀਆਂ ਨੇ ਪੂਰੇ ਮਾਨ-ਸਨਮਾਨ ਨਾਲ ਫੁੱਲ ਭੇਟ ਕੀਤੇ।
ਨਾਈਨ ਜਾਟ ਰੇਜੀਮੈਂਟ 'ਚ ਭਰਤੀ ਹੋਇਆ ਸੀ ਆਸ਼ੀਸ਼
ਜਾਣਕਾਰੀ ਅਨੁਸਾਰ ਆਸ਼ੀਸ਼ ਚੌਧਰੀ ਨੇ 3 ਸਾਲ ਪਹਿਲਾਂ ਸਾਬਕਾ ਨਾਈਨ ਜਾਟ ਰੇਜੀਮੈਂਟ ਜੁਆਇਨ ਕੀਤੀ ਸੀ। ਫੌਜ 'ਚ ਸੇਵਾਵਾਂ ਦੇਣ ਤੋਂ ਬਾਅਦ ਕੁਝ ਕਾਰਨਾਂ ਕਰ ਕੇ ਉਹ ਅਸਵਸਥ ਚੱਲ ਰਿਹਾ ਸੀ। ਉਸ ਦਾ ਇਲਾਜ ਫੌਜ ਹਸਪਤਾਲ ਜਤੋਗ ਸ਼ਿਮਲਾ 'ਚ ਚੱਲ ਰਿਹਾ ਸੀ। ਸ਼ੁੱਕਰਵਾਰ ਦੇਰ ਰਾਤ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਸਵੇਰੇ ਕਰੀਬ 5 ਵਜੇ ਆਸ਼ੀਸ਼ ਨੇ ਆਖਰੀ ਸਾਹ ਲਿਆ।