ਜਨਮ ਦਿਨ ਸਪੈਸ਼ਲ : ਜਾਣੋ ਮਦਰ ਟੈਰੇਸਾ ਦੇ ਜੀਵਨ ਦੇ 10 ਅਨਮੋਲ ਵਚਨ
Wednesday, Aug 26, 2020 - 02:56 PM (IST)
ਨਵੀਂ ਦਿੱਲੀ- ਮਦਰ ਟੈਰੇਸਾ ਦਾ ਅੱਜ ਯਾਨੀ ਬੁੱਧਵਾਰ ਨੂੰ ਜਨਮ ਦਿਨ ਹੈ। ਇਨ੍ਹਾਂ ਦਾ ਜਨਮ 26 ਅਗਸਤ 1910 ਨੂੰ ਹੋਇਆ ਸੀ। ਇਨ੍ਹਾਂ ਨੂੰ ਰੋਮਨ ਕੈਥੋਲਿਕ ਚਰਚ ਵਲੋਂ ਕਲਕੱਤਾ ਦੀ ਸੰਤ ਟੈਰੇਸਾ ਦੇ ਨਾਂ ਨਾਲ ਨਵਾਜਿਆ ਗਿਆ ਸੀ। ਮਦਰ ਟੈਰੇਸਾ ਇਕ ਰੋਮਨ ਕੈਥੋਲਿਕ ਨਨ ਸੀ। ਇਨ੍ਹਾਂ ਨੇ 1949 ਨੂੰ ਆਪਣੀ ਇੱਛਾ ਨਾਲ ਭਾਰਤੀ ਨਾਗਰਿਕਤਾ ਲੈ ਲਈ ਸੀ। ਇਨ੍ਹਾਂ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਇਹ ਨੀਲੇ ਰੰਗ ਦੀ ਸਾੜੀ ਪਹਿਨਦੀ ਸੀ। ਇਨ੍ਹਾਂ ਦੇ ਗਲੇ 'ਚ ਹਮੇਸ਼ਾ ਹੀ ਇਕ ਕ੍ਰਾਸ ਚਿੰਨ੍ਹ ਲਟਕਿਆ ਰਹਿੰਦਾ ਸੀ। ਮਦਰ ਟੈਰੇਸਾ ਨੂੰ ਮਮਤਾ ਅਤੇ ਮਨੁੱਖਤਾ ਦੀ ਮੂਰਤੀ ਵੀ ਕਿਹਾ ਜਾਂਦਾ ਹੈ।
ਮਦਰ ਟੈਰੇਸਾ ਦੇ ਜੀਵਨ ਦੇ 10 ਅਨਮੋਲ ਵਚਨ ਇਹ ਹਨ :-
1- ਜੇਕਰ ਕੋਈ ਵਿਅਕਤੀ ਅਜਿਹਾ ਹੈ, ਜਿਸ ਦਾ ਕੋਈ ਧਿਆਨ ਰੱਖਣ ਵਾਲਾ ਨਾ ਹੋਵੇ ਜਾਂ ਜਿਸ ਨੂੰ ਕੋਈ ਚਾਹੁੰਦਾ ਨਾ ਹੋਵੇ ਜਾਂ ਫਿਰ ਹਰ ਕੋਈ ਭੁੱਲ ਚੁੱਕਿਆ ਹੋਵੇ ਤਾਂ ਉਸ ਦੀ ਤੁਲਨਾ ਅਜਿਹੇ ਵਿਅਕਤੀ ਨਾਲ ਕੀਤੀ ਜਾ ਸਕਦੀ ਹੈ, ਜਿਸ ਕੋਲ ਕੁਝ ਖਾਣ ਨੂੰ ਨਾ ਹੋਵੇ ਜਾਂ ਗਰੀਬੀ ਨਾਲ ਪੀੜਤ ਹੋਵੇ।
2- ਜੇਕਰ ਸਾਡੇ ਮਨ 'ਚ ਸ਼ਾਂਤੀ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਭੁੱਲ ਚੁਕੇ ਹਾਂ ਕਿ ਅਸੀਂ ਸਾਰੇ ਇਕ-ਦੂਜੇ ਦੇ ਹਾਂ।
3- ਜੇਕਰ ਤੁਸੀਂ 100 ਲੋਕਾਂ ਨੂੰ ਨਹੀਂ ਖੁਆ ਸਕਦੇ ਤਾਂ ਕਿਸੇ ਇਕ ਨੂੰ ਖੁਆਓ।
4- ਮੁਸਕੁਰਾਹਟ ਨਾਲ ਹੀ ਸ਼ਾਂਤੀ ਦੀ ਸ਼ੁਰੂਆਤ ਹੁੰਦੀ ਹੈ।
5- ਤੁਸੀਂ ਜਿੱਥੇ ਵੀ ਜਾਓ, ਉੱਥੇ ਪਿਆਰ ਫੈਲਾਓ। ਜੋ ਤੁਹਾਡੇ ਕੋਲ ਆਏ ਉਹ ਖੁਸ਼ ਹੋ ਕੇ ਜਾਏ।
6- ਅਣਚਾਹਿਆ ਸਭ ਤੋਂ ਵੱਡੀ ਬੀਮਾਰੀ ਹੈ, ਕੋਹੜ ਜਾਂ ਤਪੇਦਿਕ (ਟੀਬੀ) ਨਹੀਂ।
7- ਅਸੀਂ ਇਹ ਕੰਮ ਕਰਦੇ ਹਾਂ ਇਹ ਚਮਤਕਾਰ ਨਹੀਂ ਹੈ ਸਗੋਂ ਇਹ ਹੈ ਕਿ ਸਾਨੂੰ ਅਜਿਹਾ ਕਰਨ 'ਚ ਖੁਸ਼ੀ ਮਿਲਦੀ ਹੈ।
8- ਰੋਗੀ ਦੀ ਭੁੱਖ ਨੂੰ ਮਿਟਾਉਣ ਨਾਲ ਕਿਤੇ ਜ਼ਿਆਦਾ ਜ਼ਰੂਰੀ ਪਿਆਰ ਦੀ ਭੁੱਖ ਨੂੰ ਮਿਟਾਉਣਾ ਹੈ।
9- ਸਭ ਤੋਂ ਭਿਆਨਕ ਗਰੀਬੀ ਇਕੱਲਾਪਣ ਹੈ।
10- ਆਪਣਾ ਪ੍ਰੇਮ ਸੰਦੇਸ਼ ਵਾਰ-ਵਾਰ ਸੁਣਿਆ ਜਾਵੇ ਤਾਂ ਉਸ ਨੂੰ ਵਾਰ-ਵਾਰ ਕਹੋ। ਠੀਕ ਤਰ੍ਹਾਂ ਜਿਸ ਤਰ੍ਹਾਂ ਦੀਵੇ ਨੂੰ ਜਗਾਏ ਰੱਖਣ ਲਈ ਵਾਰ-ਵਾਰ ਤੇਲ ਪਾਉਣਾ ਜ਼ਰੂਰੀ ਹੁੰਦਾ ਹੈ।