ਮਾਂ ਨੇ 6 ਦਿਨ ਦੀ ਧੀ ਨੂੰ ਉਤਾਰਿਆ ਮੌਤ ਦੇ ਘਾਟ, ਪੁਲਸ ਨੂੰ ਦੱਸੀ ਕਤਲ ਦੀ ਵਜ੍ਹਾ

Saturday, Aug 31, 2024 - 11:49 AM (IST)

ਨਵੀਂ ਦਿੱਲੀ- ਦਿੱਲੀ ਦੇ ਖਿਆਲਾ ਇਲਾਕੇ 'ਚ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਾਂ ਨੇ ਆਪਣੀ ਹੀ 6 ਦਿਨਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਕੁੜੀ ਸੀ। ਸ਼ਾਹਦਰਾ ਦੀ ਰਹਿਣ ਵਾਲੀ ਸ਼ਿਵਾਨੀ ਨੂੰ ਚੌਥੀ ਵਾਰ ਧੀ ਹੋਣ ਦਾ ਖਿਆਲ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਹ ਇਸ ਗੱਲ ਤੋਂ ਇੰਨੀ ਪਰੇਸ਼ਾਨ ਹੋ ਗਈ ਹੈ ਕਿ ਉਸ ਨੇ ਮਨ 'ਚ ਬੱਚੀ ਨੂੰ ਮਾਰਨ ਦਾ ਖ਼ਿਆਲ ਆਉਣ ਲੱਗਾ। ਉਸ ਨੇ ਇਸ ਕੰਮ ਨੂੰ ਬਖੂਬੀ ਅੰਜਾਮ ਵੀ ਦਿੱਤਾ ਅਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਖਿਆਲਾ 'ਚ ਸਵੇਰੇ 5.30 ਵਜੇ ਇਕ ਪੀ.ਸੀ.ਆਰ. ਫੋਨ ਆਇਆ, ਜਿਸ 'ਚ ਦੱਸਿਆ ਗਿਆ ਕਿ ਇਕ 6 ਦਿਨ ਦੀ ਬੱਚੀ ਗਾਇਬ ਹੈ। ਮਾਮਲਾ ਸ਼ੱਕੀ ਹੋਣ ਕਾਰਨ ਪੁਲਸ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਬੱਚੀ ਦੀ ਮਾਂ ਤੋਂ ਵੀ ਪੁੱਛ-ਗਿੱਛ ਕੀਤੀ ਗਈ। ਮਾਂ ਸ਼ਿਵਾਨੀ ਨੇ ਦੱਸਿਆ ਕਿ ਉਸ ਨੂੰ ਇਕ ਰਾਤ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਦੇ ਘਰ ਆ ਗਈ। ਰਾਤ ਕਰੀਬ 2 ਤੋਂ 2.30 ਦਰਮਿਆਨ ਉਸ ਨੇ ਬੱਚੀ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਆਪਣੇ ਨਾਲ ਲਿਟਾ ਕੇ ਸੌਂ ਗਈ। ਜਦੋਂ ਉਹ ਸਵੇਰੇ ਕਰੀਬ 4.30 ਵਜੇ ਉੱਠੀ ਤਾਂ ਬੱਚੀ ਉੱਥੇ ਨਹੀਂ ਸੀ।

ਪੁਲਸ ਨੇ ਪੂਰੀ ਗੱਲ ਸੁਣਨ ਤੋਂ ਬਾਅਦ ਗੁਆਂਢ 'ਚ ਲੱਗੇ ਸੀ.ਸੀ.ਟੀ.ਵੀ. ਜੀ ਜਾਂਚ ਕਰਨ ਅਤੇ ਨੇੜੇ-ਤੇੜੇ ਦੇ ਸਾਰੇ ਘਰਾਂ ਅਤੇ ਇਲਾਕਿਆਂ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ। ਪੁਲਸ ਦੀ ਭਾਲ ਦੌਰਾਨ ਸ਼ਿਵਾਨੀ ਨੇ ਕਿਹਾ ਕਿ ਉਸ ਨੂੰ ਆਪਣੇ ਟਾਂਕੇ ਖੁੱਲ੍ਹਵਾਉਣ ਲਈ ਹਸਪਤਾਲ ਜਾਣਾ ਹੈ। ਉਸ ਦੀ ਇਹ ਗੱਲ ਪੁਲਸ ਨੂੰ ਅਜੀਬ ਜ਼ਰੂਰ ਲੱਗੀ ਪਰ ਉਸ ਦੀ ਮੈਡੀਕਲ ਕੰਡੀਸ਼ਨ ਨੂੰ ਦੇਖਦੇ ਹੋਏ ਪੁਲਸ ਨੇ ਉਸ ਨੂੰ ਰੋਕਿਆ ਨਹੀਂ। ਇਸ ਵਿਚ ਤਲਾਸ਼ੀ ਦੌਰਾਨ ਨਾਲ ਦੇ ਘਰ ਦੀ ਛੱਤ 'ਤੇ ਇਕ ਬੈਗ ਮਿਲਿਆ। ਬੈਗ ਖੋਲ੍ਹਦੇ ਹੀ ਪੁਲਸ ਹੈਰਾਨ ਰਹਿ ਗਈ। ਉਸ ਦੇ ਅੰਦਰ 6 ਦਿਨ ਦੀ ਬੱਚੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਬੱਚੀ ਨੂੰ ਲੱਭਣ ਅਤੇ ਪੁੱਛ-ਗਿੱਛ ਕਰਨ ਦੌਰਾਨ ਸ਼ਿਵਾਨੀ ਬੁਰੀ ਤਰ੍ਹਾਂ ਟੁੱਟ ਗਈ ਅਤੇ ਉਸ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ। ਸ਼ੁਰੂਆਤੀ ਪੁੱਛ-ਗਿੱਛ 'ਚ ਸ਼ਿਵਾਨੀ ਨੇ ਸਾਰਾ ਰਾਜ਼ ਖੋਲ੍ਹ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਚੌਥੀ ਵਾਰ ਬੱਚੀ ਨੂੰ ਜਨਮ ਦਿੱਤਾ ਹੈ। ਉਸ ਦੀ 2 ਬੱਚੀਆਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਇਸ ਕਾਰਨ ਉਸ ਨੂੰ ਸਮਾਜਿਕ ਕਲੰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚੀ ਨੂੰ ਦੁੱਧ ਪਿਲਾਉਂਦੇ ਸਮੇਂ ਉਸ ਦੇ ਮਨ 'ਚ ਇਹੀ ਵਿਚਾਰ ਆ ਰਹੇ ਸਨ। ਇਸ ਗੱਲ ਤੋਂ ਉਹ ਇੰਨਾ ਘਬਰਾ ਗਈ ਕਿ ਉਸ ਨੇ ਬੱਚੀ ਦਾ ਮੂੰਹ ਅਤੇ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚ ਦੀ ਮੌਤ ਤੋਂ ਬਾਅਦ ਉਸ ਨੂੰ ਇਕ ਬੈਗ 'ਚ ਰੱਖ ਕੇ ਉਸ ਨੇ ਨਾਲ ਦੀ ਛੱਤ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਸੌਂ ਗਈ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਦੱਸੇ। ਇਸ ਲਈ ਉਸ ਨੇ ਬੱਚਾ ਗਾਇਬ ਹੋਣ ਦੀ ਕਹਾਣੀ ਬਣਾ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News