''ਤੇਰਾ ਮੁੰਡਾ 'ਜਿੰਨ' ਐ...'', ਤਾਂਤਰਿਕ ਦੇ ਕਹਿਣ 'ਤੇ ਮਾਂ ਨੇ ਨਹਿਰ 'ਚ ਸੁੱਟ'ਤਾ ਕਲੇਜੇ ਦਾ ਟੁਕੜਾ

Tuesday, May 13, 2025 - 10:48 AM (IST)

''ਤੇਰਾ ਮੁੰਡਾ 'ਜਿੰਨ' ਐ...'', ਤਾਂਤਰਿਕ ਦੇ ਕਹਿਣ 'ਤੇ ਮਾਂ ਨੇ ਨਹਿਰ 'ਚ ਸੁੱਟ'ਤਾ ਕਲੇਜੇ ਦਾ ਟੁਕੜਾ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ 'ਚ ਇਕ ਔਰਤ ਨੇ ਆਪਣੇ 2 ਸਾਲਾ ਬੇਟੇ ਨੂੰ ਤਾਂਤਰਿਕ ਦੇ ਕਹਿਣ 'ਤੇ ਨਹਿਰ 'ਚ ਸੁੱਟਿਆ ਸੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਇਕ ਤਾਂਤਰਿਕ ਨੇ ਕਿਹਾ ਸੀ ਕਿ ਉਸ ਦਾ ਬੇਟਾ 'ਜਿੰਨ' ਹੈ।

ਇਹ ਵੀ ਪੜ੍ਹੋ : ਕਲਯੁਗੀ ਮਾਂ ਦਾ ਕਾਰਾ ; ਗੋਦ 'ਚ ਖਿਡਾਉਣ ਦੀ ਉਮਰ 'ਚ ਨਹਿਰ 'ਚ ਸੁੱਟ'ਤਾ ਕਲੇਜੇ ਦਾ ਟੁਕੜਾ

ਉਨ੍ਹਾਂ ਕਿਹਾ ਕਿ ਮੇਘਾ ਲੁਕਰਾ ਨੇ ਬੱਚੇ ਨੂੰ ਬੀਪੀਟੀਪੀ ਪੁਲ ਤੋਂ ਆਗਰਾ ਨਹਿਰ 'ਚ ਸੁੱਟ ਦਿੱਤਾ। ਪੁਲਸ, ਫਾਇਰ ਬ੍ਰਿਗੇਡ ਵਿਭਾਗ, ਰਾਜ ਆਫ਼ਤ ਪ੍ਰਬੰਧਨ ਅਤੇ ਸਥਾਨਕ ਗੋਤਾਖੋਰਾਂ ਦੀ ਇਕ ਟੀਮ ਨਹਿਰ 'ਚ ਬੱਚੇ ਦੀ ਭਾਲ ਕਰ ਰਹੀ ਹੈ। ਤਾਂਤਰਿਕ ਵੀ ਇਕ ਔਰਤ ਹੈ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News