ਮਾਂ ਨੇ ਪਬਜੀ ਖੇਡਣ ''ਤੇ ਝਿੜਕਿਆ ਤਾਂ 14 ਸਾਲ ਦੇ ਮੁੰਡੇ ਨੇ ਕਰ ਲਈ ਖੁਦਕੁਸ਼ੀ

Thursday, Sep 12, 2019 - 01:32 PM (IST)

ਮਾਂ ਨੇ ਪਬਜੀ ਖੇਡਣ ''ਤੇ ਝਿੜਕਿਆ ਤਾਂ 14 ਸਾਲ ਦੇ ਮੁੰਡੇ ਨੇ ਕਰ ਲਈ ਖੁਦਕੁਸ਼ੀ

ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਗਜੁਵਾਕਾ ਇਲਾਕੇ 'ਚ 14 ਸਾਲ ਦੇ ਇਕ ਮੁੰਡੇ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਨੂੰ ਪਬਜੀ ਖੇਡਣ 'ਤੇ ਝਿੜਕਿਆ ਗਿਆ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ। ਘਟਨਾ ਇਕ ਮਹੀਨੇ ਪਹਿਲਾਂ ਦੀ ਹੈ ਪਰ ਬੁੱਧਵਾਰ ਨੂੰ ਪੀੜਤ ਦੀ ਮੌਤ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ ਹੈ। ਬੁੱਧਵਾਰ ਨੂੰ ਇਲਾਜ ਦੌਰਾਨ ਨਾਬਾਲਗ ਦੀ ਮੌਤ ਹੋ ਗਈ।

ਕੋਰਡਾ ਪਿੰਡ ਦਾ ਰਹਿਣ ਵਾਲਾ ਬੋਇਆ ਲੋਹਿਤ ਨਾਂ ਦਾ ਮੁੰਡਾ ਇਕ ਪ੍ਰਾਈਵੇਟ ਸਕੂਲ 'ਚ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਐੱਸ.ਐੱਸ.ਸੀ.) ਦਾ ਵਿਦਿਆਰਥੀ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਪੁਲਸ ਅਨੁਸਾਰ ਮੁੰਡੇ ਨੂੰ ਪਬਜੀ ਖੇਡਣ ਦੀ ਆਦਤ ਸੀ, ਜਿਸ ਕਾਰਨ ਉਹ ਪੜ੍ਹਾਈ ਵੀ ਠੀਕ ਤਰ੍ਹਾਂ ਨਹੀਂ ਕਰਦਾ ਸੀ। ਇਸ ਨੂੰ ਦੇਖਦੇ ਹੋਏ ਉਸ ਦੀ ਮਾਂ ਤ੍ਰਿਵੇਣੀ ਨੇ ਉਸ ਨੂੰ 20 ਅਗਸਤ ਨੂੰ ਫਟਕਾਰ ਲਗਾਈ ਅਤੇ ਉਸ ਤੋਂ ਮੋਬਾਇਲ ਖੋਹ ਲਿਆ।

ਪੁਲਸ ਨੇ ਦੱਸਿਆ ਕਿ ਇਹ ਗੱਲ ਵਿਦਿਆਰਥੀ ਨੂੰ ਇੰਨੀ ਬੁਰੀ ਲੱਗੀ ਕਿ ਉਸ ਨੇ ਪਾਣੀ 'ਚ ਕੀਟਨਾਸ਼ਕ ਮਿਲਾ ਕੇ ਪੀ ਲਿਆ। ਉਸ ਦੇ ਮਾਤਾ-ਪਿਤਾ ਵੇਂਕਟ ਰਮਨ ਅਤੇ ਤ੍ਰਿਵੇਣੀ ਸ਼ੀਲਾਨਗਰ ਸਥਿਤ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ। 14ਵੇਂ ਦਿਨ ਲੋਹਿਤ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ ਫਿਰ ਉਸ ਨੂੰ ਕਿੰਗ ਜਾਰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।


author

DIsha

Content Editor

Related News