ਮਾਂ ਨੇ ਪੁੱਤ ਨੂੰ ਰੋਟੀ ''ਚ ਦਿੱਤਾ ਜ਼ਹਿਰ, ਮੌਤ ਤੋਂ ਬਾਅਦ ਸਰੀਰ ਦੇ ਕੀਤੇ ਕਈ ਟੁੱਕੜੇ

Wednesday, Feb 19, 2020 - 11:56 AM (IST)

ਮਾਂ ਨੇ ਪੁੱਤ ਨੂੰ ਰੋਟੀ ''ਚ ਦਿੱਤਾ ਜ਼ਹਿਰ, ਮੌਤ ਤੋਂ ਬਾਅਦ ਸਰੀਰ ਦੇ ਕੀਤੇ ਕਈ ਟੁੱਕੜੇ

ਥੇਨੀ— ਤਾਮਿਲਨਾਡੂ ਦੇ ਥੇਨੀ ਵਿਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਾਂ ਨੇ ਆਪਣੇ ਨਸ਼ੇੜੀ ਇੰਜੀਨੀਅਰ ਪੁੱਤਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਮਾਂ ਨੇ ਉਸ ਦੇ ਸਰੀਰ ਨੂੰ ਚਾਕੂ ਨਾਲ ਕਈ ਟੁੱਕੜਿਆਂ 'ਚ ਕੱਟ ਦਿੱਤਾ। ਮ੍ਰਿਤਕ ਦੀ ਉਮਰ 25 ਤੋਂ 30 ਸਾਲ ਦਰਮਿਆਨ ਦੱਸੀ ਜਾਂਦੀ ਹੈ। ਮਾਂ ਨੇ ਆਪਣੇ ਪੁੱਤਰ ਦੇ ਟੁੱਕੜਿਆਂ ਨੂੰ ਘਰ ਤੋਂ ਦੂਰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਗੁਆਂਢ ਦੇ ਕਸਬੇ ਕੁਮਬੁਮ ਨੇੜਿਓਂ ਮਨੁੱਖੀ ਅੰਗ ਮਿਲੇ ਸਨ ਪਰ ਸਿਰ ਗਾਇਬ ਸੀ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਸੀ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਪੁਲਸ ਨੇ ਦੱਸਿਆ ਕਿ ਔਰਤ ਨੇ ਲਾਸ਼ ਦੇ ਟੁੱਕੜੇ ਕਰ ਕੇ ਕਸਬੇ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟਿਆ ਸੀ। 

ਪੁਲਸ ਮੁਤਾਬਕ ਜਾਂਚ ਕਰਨ 'ਤੇ ਲੋਕਾਂ ਨੇ ਦੱਸਿਆ ਕਿ ਇਕ ਔਰਤ ਅਤੇ ਇਕ ਪੁਰਸ਼ ਨੂੰ ਬੋਰੇ 'ਚ ਕੁਝ ਸੁੱਟਦੇ ਹੋਏ ਦੇਖਿਆ ਗਿਆ ਸੀ। ਬਾਅਦ ਵਿਚ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੀ ਗਈ, ਜਿਸ ਤੋਂ ਬਾਅਦ ਪੁਲਸ ਦੋਸ਼ੀ ਔਰਤ ਤਕ ਪਹੁੰਚੀ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛ-ਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਆਪਣੇ 20 ਸਾਲ ਦੇ ਬੇਟੇ ਵਿਗਨੇਸ਼ਵਰਨ ਦੇ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਸੀ। ਉਹ ਅਕਸਰ ਨਸ਼ੇ 'ਚ ਆ ਕੇ ਉਸ ਨੂੰ ਪਰੇਸ਼ਾਨ ਕਰਦਾ ਸੀ। ਔਰਤ ਨੇ ਦੱਸਿਆ ਕਿ ਉਸ ਨੇ ਰੋਟੀ'ਚ ਜ਼ਹਿਰ ਮਿਲਾ ਕੇ ਦੇ ਦਿੱਤਾ ਸੀ। ਰੋਟੀ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਔਰਤ ਦੇ ਪੁੱਤਰ ਦੀ ਲਾਸ਼ ਨੂੰ ਟਿਕਾਣੇ ਲਾਉਣ 'ਚ ਕਿਸ ਦੀ ਮਦਦ ਲਈ, ਉਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Tanu

Content Editor

Related News