ਆਨਲਾਈਨ ਗੇਮ ਖੇਡਦੇ ਨਾਬਾਲਗ ਦੇ ਪਿਆਰ 'ਚ ਪਾਗਲ ਹੋਈ 1 ਬੱਚੇ ਦੀ ਮਾਂ, ਪ੍ਰੇਮੀ ਨੂੰ ਮਿਲਣ ਉੱਤਰਾਖੰਡ ਤੋਂ ਪਹੁੰਚੀ MP

Tuesday, Feb 20, 2024 - 04:58 PM (IST)

ਆਨਲਾਈਨ ਗੇਮ ਖੇਡਦੇ ਨਾਬਾਲਗ ਦੇ ਪਿਆਰ 'ਚ ਪਾਗਲ ਹੋਈ 1 ਬੱਚੇ ਦੀ ਮਾਂ, ਪ੍ਰੇਮੀ ਨੂੰ ਮਿਲਣ ਉੱਤਰਾਖੰਡ ਤੋਂ ਪਹੁੰਚੀ MP

ਸੀਧੀ- ਪਿਆਰ ਅੰਨ੍ਹਾ ਹੁੰਦਾ ਹੈ... ਇਸਦੀ ਜਿਊਂਦੀ ਜਾਗਦੀ ਉਦਾਹਰਣ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਉੱਤਰਾਖੰਡ ਦੀ ਇਕ ਔਰਤ ਜ਼ਿਲ੍ਹਾ ਸਿਹਾਵਲ ਚੌਕੀ ਆਪਣੇ ਨਾਬਾਲਗ ਆਸ਼ਕ ਨੂੰ ਮਿਲਣ ਪਹੁੰਚ ਗਈ। ਔਰਤ ਦੇ ਘਰ ਪਹੁੰਚਦੇ ਹੀ ਨਾਬਾਲਗ ਦੇ ਘਰ ਅਤੇ ਪਿੰਡ 'ਚ ਹੰਗਾਮਾ ਮਚ ਗਿਆ। ਨਾਬਾਲਗ ਦੇ ਪਰਿਵਾਰ ਵਾਲੇ ਔਰਤ ਨੂੰ ਅਪਨਾਉਣ ਲਈ ਤਿਆਰ ਨਹੀਂ ਸਨ। ਉਥੇ ਹੀ ਔਰਤ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਔਰਤ ਨੂੰ ਸਮਝਾ ਕੇ ਉੱਤਰਾਖੰਡ ਵਾਪਸ ਭੇਜਿਆ।

PunjabKesari

ਫ੍ਰੀ-ਫਾਇਰ ਗੇਮ ਖੇਡਦੇ-ਖੇਡਦੇ ਇਕ-ਦੂਜੇ ਨਾਲ ਹੋਇਆ ਪਿਆਰ

ਸੀਧੀ ਜ਼ਿਲ੍ਹੇ ਦੇ 17 ਸਾਲਾ ਸੰਦੀਪ ਸਾਕੇਤ ਨੂੰ ਕਰੀਬ 2 ਸਾਲ ਪਹਿਲਾਂ ਆਨਲਾਈਨ ਗੇਮ ਫ੍ਰੀ-ਫਾਇਰ ਖੇਡਦੇ-ਖੇਡਦੇ ਉੱਤਰਾਖੰਡ ਦੇ ਨੈਨੀਤਾਲ ਦੀ ਰਹਿਣ ਵਾਲੀ ਪੂਜਾ ਰਾਜਪੂਤ ਨਾਲ ਪਿਆਰ ਹੋ ਗਿਆ। ਪੂਜਾ ਦਾ ਇਕ 2 ਸਾਲ ਦਾ ਬੇਟਾ ਵੀ ਹੈ ਜਿਨੂੰ ਲੈ ਕੇ ਉਹ ਸੰਦੀਪ ਸਾਕੇਤ ਦੇ ਘਰ ਪਹੁੰਚ ਗਈ।

PunjabKesari

ਜਿਵੇਂ ਹੀ ਇਸ ਮਾਮਲੇ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਮਿਲੀ ਤਾਂ ਸੰਦੀਪ ਦੇ ਘਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਉਥੇ ਹੀ ਪਰਿਵਾਰ ਵਾਲਿਆਂ ਵੱਲੋਂ ਇਸਦੀ ਜਾਣਕਾਰੀ ਪੰਚਾਇਤ ਦੇ ਸਰਪੰਚ ਨੂੰ ਦਿੱਤੀ ਗਈ। ਜਿੱਥੇ ਪੰਚਾਇਤ ਦੇ ਸਰਪੰਚ ਨੇ ਸੰਦੀਪ ਦੇ ਘਰ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸੰਦੀਪ ਅਤੇ ਉਸ ਔਰਤ ਨੂੰ ਪੁੱਛਗਿੱਛ ਲਈ ਪੁਲਸ ਚੌਂਕੀ ਲਿਜਾਇਆ ਗਿਆ ਅਤੇ ਦੋਵਾਂ ਨੂੰ ਸਮਝਾਇਆ ਗਿਆ। ਇਸਤੋਂ ਬਾਅਦ ਔਰਤ ਉਥੋਂ ਵਾਪਸ ਉੱਤਰਾਖੰਡ ਚਲੀ ਗਈ।


author

Rakesh

Content Editor

Related News