ਪੈਸਿਆਂ ਦੇ ਲਾਲਚ ''ਚ ਔਰਤ ਬਣੀ 85 ਬੱਚਿਆਂ ਦੀ ਮਾਂ
Thursday, Nov 23, 2017 - 10:44 AM (IST)
ਨਵੀਂ ਦਿੱਲੀ - ਆਸਾਮ ਦੇ ਸਰਕਾਰੀ ਹਸਪਤਾਲ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਥੇ ਇਕ ਔਰਤ ਪੈਸਿਆਂ ਦੇ ਲਾਲਚ 'ਚ 85 ਬੱਚਿਆਂ ਦੀ ਮਾਂ ਬਣ ਗਈ। ਦਰਅਸਲ ਇਹ ਮਾਮਲਾ ਆਸਾਮ ਦਾ ਹੈ ਅਤੇ 85 ਬੱਚਿਆਂ ਦੀ ਮਾਂ ਦਾ ਨਾਂ ਲਿਲੀ ਬੇਗਮ ਦੱਸਿਆ ਜਾ ਰਿਹਾ ਹੈ। ਉਥੇ ਸਰਕਾਰ ਨੇ ਗ੍ਰਾਮੀਣ ਸਿਹਤ ਕੇਂਦਰਾਂ 'ਤੇ ਇਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਗਰਭਵਤੀ ਔਰਤ ਨੂੰ ਜਣੇਪੇ ਤੋਂ ਬਾਅਦ 500 ਰੁਪਏ ਮਿਲਣਗੇ। ਇਨ੍ਹਾਂ ਪੈਸਿਆਂ ਦੇ ਲਾਲਚ ਵਿਚ ਹਸਪਤਾਲ 'ਚ ਪੈਦਾ ਹੋਏ 160 'ਚੋਂ 85 ਬੱਚਿਆਂ ਦੀਆਂ ਮਾਵਾਂ ਦੇ ਨਾਂ ਦੀ ਥਾਂ ਲਿਲੀ ਬੇਗਮ ਨੇ ਆਪਣਾ ਨਾਂ ਲਿਖ ਦਿੱਤਾ। ਕੁਝ ਦਿਨਾਂ ਤੱਕ ਇਹ ਸੱਚ ਲੁਕਿਆ ਵੀ ਰਿਹਾ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਪੂਰਾ ਮਾਮਲਾ ਖੁੱਲ੍ਹ ਗਿਆ। ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਦੇ ਭੁਗਤਾਨ ਦਾ ਕੰਮ ਵੀ ਇਹੀ ਨਰਸ ਸੰਭਾਲ ਰਹੀ ਸੀ, ਇਸ ਲਈ ਉਸ ਨੂੰ ਅਜਿਹਾ ਫਰਜ਼ੀ ਕੰਮ ਕਰਨ ਵਿਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਇਹੀ ਕਾਰਨ ਸੀ ਕਿ ਉਹ ਆਸਾਨੀ ਨਾਲ ਫੜੀ ਗਈ, ਜਿਸ ਤੋਂ ਬਾਅਦ ਬੇਗਮ ਨੂੰ ਡਿਸਮਿਸ ਕਰ ਦਿੱਤਾ ਗਿਆ।
