ਭਿਖਾਰੀ 'ਤੇ ਆਇਆ 6 ਬੱਚਿਆਂ ਦੀ ਮਾਂ ਦਾ ਦਿਲ, ਘਰ-ਪਰਿਵਾਰ ਛੱਡ ਹੋਈ ਫਰਾਰ
Tuesday, Jan 07, 2025 - 05:50 PM (IST)
ਹਰਦੋਈ- 6 ਬੱਚਿਆਂ ਦੀ ਮਾਂ ਦਾ ਭਿਖਾਰੀ 'ਤੇ ਦਿਲ ਆ ਗਿਆ ਅਤੇ ਉਹ ਆਪਣੇ ਬੱਚੇ ਅਤੇ ਪਤੀ ਛੱਡ ਕੇ ਭੱਜ ਗਈ। ਜਿਸ ਭਿਖਾਰੀ ਨਾਲ ਔਰਤ ਭੱਜੀ ਹੈ, ਉਹ ਉਸ ਦੇ ਘਰ ਭੀਖ ਮੰਗਣ ਆਉਂਦਾ ਸੀ ਅਤੇ ਹੱਥ ਵੇਖ ਕੇ ਭਵਿੱਖ ਵੀ ਦੱਸਦਾ ਸੀ। ਇਸ ਦੌਰਾਨ ਦੋਹਾਂ ਵਿਚਾਲੇ ਪਿਆਰ ਹੋ ਗਿਆ। ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਹੈ।
ਇਹ ਵੀ ਪੜ੍ਹੋ- ਇਕੋ ਨੰਬਰ ਵਾਲੀਆਂ ਦੋ ਕਾਰਾਂ ਨੇ ਭੰਬਲਭੂਸੇ 'ਚ ਪਾਈ ਪੁਲਸ, ਖੁੱਲ੍ਹਿਆ ਰਾਜ਼ ਤਾਂ....
ਪਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ
ਔਰਤ ਦੇ ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਭਿਖਾਰੀ ਨਾਲ ਫਰਾਰ ਹੋਣ ਦੇ ਨਾਲ-ਨਾਲ ਘਰ ਵਿਚ ਰੱਖੇ ਪੈਸੇ ਵੀ ਲੈ ਕੇ ਚਲੀ ਗਈ ਹੈ। ਫ਼ਿਲਹਾਲ ਪੁਲਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਹਾਂ ਦੀ ਭਾਲ ਵਿਚ ਜੁੱਟ ਗਈ ਹੈ। ਪੂਰਾ ਮਾਮਲਾ ਹਰਦੋਈ ਜ਼ਿਲ੍ਹੇ ਦੇ ਹਰਪਾਲਪੁਰ ਕੋਤਵਾਲੀ ਖੇਤਰ ਦਾ ਹੈ, ਜਿੱਥੇ 36 ਸਾਲਾ ਇਕ ਔਰਤ ਨੂੰ ਘਰ ਵਿਚ ਭੀਖ ਮੰਗਣ ਆਉਣ ਵਾਲੇ ਭਿਖਾਰੀ ਨਾਲ ਪਿਆਰ ਹੋ ਗਿਆ। ਆਖ਼ਰਕਾਰ ਉਹ ਉਸ ਨਾਲ ਫਰਾਰ ਹੋ ਗਈ। ਔਰਤ ਦੇ ਭੱਜਣ ਮਗਰੋਂ ਉਸ ਦੇ ਪਤੀ ਨੇ ਪੁਲਸ ਨੂੰ ਪਤਨੀ ਨੂੰ ਵਾਪਸ ਲਿਆਉਣ ਦੀ ਗੁਹਾਰ ਲਾਈ ਹੈ। ਹੁਣ ਪੁਲਸ ਭਿਖਾਰੀ ਦੀ ਭਾਲ ਵਿਚ ਜੁਟੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ
ਮੱਝ ਵੇਚ ਕੇ ਮਿਲੇ ਪੈਸਿਆਂ ਨੂੰ ਲੈ ਕੇ ਫਰਾਰ ਹੋਈ ਪਤਨੀ: ਪਤੀ
ਆਪਣੀ ਸ਼ਿਕਾਇਤ ਵਿਚ 45 ਸਾਲਾ ਰਾਜੂ ਨੇ ਕਿਹਾ ਕਿ ਉਹ ਆਪਣੀ ਪਤਨੀ ਰਾਜੇਸ਼ਵਰੀ ਅਤੇ 6 ਬੱਚਿਆਂ ਨਾਲ ਹਰਦੋਈ ਦੇ ਹਰਪਾਲਪੁਰ ਇਲਾਕੇ ਵਿਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਨੰਨ੍ਹੇ ਪੰਡਿਤ ਨਾਂ ਦਾ ਭਿਖਾਰੀ ਕਈ ਵਾਰ ਗੁਆਂਢ ਵਿਚ ਭੀਖ ਮੰਗਣ ਆਉਂਦਾ ਸੀ। ਨੰਨ੍ਹੇ ਪੰਡਿਤ ਅਕਸਰ ਰਾਜੇਸ਼ਵਰੀ ਨਾਲ ਗੱਲ ਕਰਦਾ ਹੁੰਦਾ ਸੀ ਅਤੇ ਹੱਥ ਵਗੈਰਾ ਵੀ ਵੇਖ ਲੈਂਦਾ ਸੀ। ਪਤੀ ਮੁਤਾਬਕ ਉਸ ਦੀ ਪਤਨੀ ਅਕਸਰ ਭਿਖਾਰੀ ਨਾਲ ਗੱਲਾਂ ਕਰਦੀ ਸੀ। 3 ਜਨਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਮੇਰੀ ਪਤਨੀ ਰਾਜੇਸ਼ਵਰੀ ਨੇ ਧੀ ਖੁਸ਼ਬੂ ਨੂੰ ਕਿਹਾ ਕਿ ਉਹ ਕੱਪੜੇ ਅਤੇ ਸਬਜ਼ੀ ਲੈਣ ਲਈ ਬਾਜ਼ਾਰ ਜਾ ਰਹੀ ਹੈ, ਜਦੋਂ ਉਹ ਵਾਪਸ ਨਹੀਂ ਆਈ ਤਾਂ ਮੈਂ ਉਸ ਦੀ ਹਰ ਥਾਂ ਭਾਲ ਕੀਤੀ ਪਰ ਉਹ ਨਾ ਲੱਭੀ। ਮੇਰੀ ਪਤਨੀ ਮੱਝ ਵੇਚ ਕੇ ਮਿਲੇ ਪੈਸਿਆਂ ਨੂੰ ਲੈ ਕੇ ਘਰੋਂ ਚਲੀ ਗਈ। ਮੈਨੂੰ ਸ਼ੱਕ ਹੈ ਕਿ ਉਸ ਨੂੰ ਨੰਨ੍ਹੇ ਪੰਡਿਤ ਆਪਣੇ ਨਾਲ ਲੈ ਗਿਆ ਹੈ। ਪੁਲਸ ਨੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤ 'ਚ ਵੱਧਣ ਲੱਗੀ ਟੈਨਸ਼ਨ; ਤੇਜ਼ੀ ਨਾਲ ਫੈਲ ਰਿਹਾ HMPV ਵਾਇਰਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8