ਮਾਂ ਨੇ ਪਾਣੀ ਦੀ ਟੈਂਕੀ ''ਚ ਸੁੱਟੀ 17 ਦਿਨ ਦੀ ਕੁੜੀ, ਵਜ੍ਹਾ ਕਰੇਗੀ ਹੈਰਾਨ

Monday, Mar 17, 2025 - 04:19 PM (IST)

ਮਾਂ ਨੇ ਪਾਣੀ ਦੀ ਟੈਂਕੀ ''ਚ ਸੁੱਟੀ 17 ਦਿਨ ਦੀ ਕੁੜੀ, ਵਜ੍ਹਾ ਕਰੇਗੀ ਹੈਰਾਨ

ਝੁੰਝੁਨੂੰ- ਰਾਜਸਥਾਨ 'ਚ ਝੁੰਝੁਨੂੰ ਦੇ ਕੋਤਵਾਲੀ ਥਾਣਾ ਖੇਤਰ 'ਚ 17 ਦਿਨ ਦੀ ਬੱਚੀ ਦੇ ਕਤਲ ਦੇ ਦੋਸ਼ 'ਚ ਪੁਲਸ ਨੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਵਾਰਡ ਨੰਬਰ 53 ਨਯਾਬਾਸ 'ਚ ਐਤਵਾਰ ਸਵੇਰੇ ਇਕ 17 ਦਿਨ ਦੀ ਨਵਜਨਮੀ ਬੱਚੀ ਦੀ ਲਾਸ਼ ਪਾਣੀ ਦੀ ਟੈਂਕੀ 'ਚ ਮਿਲੀ ਸੀ। ਇਸ ਤੋਂ ਪਹਿਲੇ ਬੱਚੀ ਦੀ ਮਾਂ ਨਿਸ਼ਾ ਨੇ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ : ਜੇਠ ਦੇ ਪਿਆਰ 'ਚ ਪਾਗਲ ਮਾਂ ਨੇ ਮਰਵਾਇਆ ਪੁੱਤ, ਬੋਲੀ- ਨਹੀਂ ਪਸੰਦ ਤਾਂ ਮਾਰ ਦਿਓ...

ਬਾਅਦ 'ਚ ਉਸ ਨੇ ਪਰਿਵਾਰ ਵਾਲਿਆਂ ਅਤੇ ਪੁਲਸ ਨੂੰ ਗੁੰਮਰਾਹ ਵੀ ਕੀਤਾ ਪਰ ਸਖ਼ਤੀ ਨਾਲ ਪੁੱਛ-ਗਿੱਛ ਤੋਂ ਬਾਅਦ ਉਸ ਨੇ ਪੂਰੀ ਸੱਚਾਈ ਦੱਸ ਦਿੱਤੀ।  ਪੁਲਸ ਅਨੁਸਾਰ ਪੁੱਛ-ਗਿੱਛ 'ਚ ਨਿਸ਼ਾ ਨੇ ਕਬੂਲਿਆ ਕਿ ਉਹ ਦੂਜੀ ਧੀ ਹੋਣ ਤੋਂ ਨਾਖੁਸ਼ ਸੀ। ਲਿਹਾਜਾ ਐਤਵਾਰ ਨੂੰ ਸਵੇਰੇ ਜਦੋਂ ਪਰਿਵਾਰ ਦੇ ਮੈਂਬਰ ਖੇਤ ਗਏ ਸਨ, ਉਸ ਨੇ ਧੀ ਨੂੰ ਪਾਣੀ ਦੀ ਟੈਂਕੀ 'ਚ ਸੁੱਟ ਦਿੱਤਾ। ਪਤੀ ਦੀ ਸ਼ਿਕਾਇਤ 'ਤੇ ਪਤਨੀ ਖ਼ਿਲਾਫ਼ ਧੀ ਦਾ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News