ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ
Sunday, Aug 09, 2026 - 07:21 PM (IST)
ਬਿਜ਼ਨੈੱਸ ਡੈਸਕ - ਦੇਸ਼ ’ਚ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਸਾਮਾਨ ਭਾਵ ਐੱਫ. ਐੱਮ. ਸੀ. ਜੀ. ਉਤਪਾਦ ਆਉਣ ਵਾਲੇ ਦਿਨਾਂ ’ਚ ਮਹਿੰਗੇ ਹੋ ਸਕਦੇ ਹਨ। ਕੱਚੇ ਮਾਲ ਦੀ ਵਧਦੀ ਲਾਗਤ ਅਤੇ ਭੂ-ਸਿਆਸੀ ਤਣਾਅ ਕਾਰਨ ਕੰਪਨੀਆਂ ’ਤੇ ਲਾਗਤ ਦਾ ਦਬਾਅ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮੁੱਖ ਐੱਫ. ਐੱਮ. ਸੀ. ਜੀ. ਕੰਪਨੀਆਂ ਚਾਲੂ ਸਤੰਬਰ ਤਿਮਾਹੀ ’ਚ ਚੋਣਵੇਂ ਉਤਪਾਦਾਂ ਦੇ ਦਰ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ
ਇਸ ਤੋਂ ਪਹਿਲਾਂ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀਆਂ ਨੇ ਔਸਤਨ 2 ਤੋਂ 5 ਫੀਸਦੀ ਤੱਕ ਕੀਮਤਾਂ ਵਧਾਈਆਂ ਸਨ। ਹੁਣ ਜੁਲਾਈ-ਸਤੰਬਰ ਤਿਮਾਹੀ ’ਚ ਕੰਪਨੀਆਂ ਸਿੱਧੇ ਕੀਮਤ ਵਧਾਉਣ ਦੇ ਨਾਲ-ਨਾਲ ਪੈਕੇਟ ਦਾ ਵਜ਼ਨ ਘਟਾਉਣ ਦਾ ਤਰੀਕਾ ਵੀ ਅਪਣਾ ਰਹੀਆਂ ਹਨ। ਭਾਵ ਗਾਹਕ ਨੂੰ ਸਾਮਾਨ ਉਸੇ ਕੀਮਤ ’ਚ ਮਿਲੇਗਾ ਪਰ ਪੈਕੇਟ ’ਚ ਉਸ ਦੀ ਮਾਤਰਾ ਪਹਿਲਾਂ ਨਾਲੋਂ ਘੱਟ ਹੋਵੇਗੀ।
ਕੰਪਨੀਆਂ ਅਨੁਸਾਰ ਪਾਮ ਆਇਲ, ਖੰਡ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਨਾਲ ਉਨ੍ਹਾਂ ਦੀ ਲਾਗਤ ਅਤੇ ਮੁਨਾਫੇ ’ਤੇ ਦਬਾਅ ਵਧ ਰਿਹਾ ਹੈ। ਹਿੰਦੁਸਤਾਨ ਯੂਨੀਲਿਵਰ, ਆਈ. ਟੀ. ਸੀ., ਨੈਸਲੇ, ਡਾਬਰ ਅਤੇ ਬ੍ਰਿਟਾਨੀਆ ਵਰਗੀਆਂ ਮੁੱਖ ਕੰਪਨੀਆਂ ਐੱਫ. ਐੱਮ. ਸੀ. ਜੀ. ਖੇਤਰ ’ਚ ਕਾਰੋਬਾਰ ਕਰਦੀਆਂ ਹਨ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਬ੍ਰਿਟਾਨੀਆ ਬਿਸਕੁਟ ਦੇ ਪੈਕੇਟ ਦਾ ਵਜ਼ਨ ਘਟੇਗਾ : ਬ੍ਰਿਟਾਨੀਆ 5 ਅਤੇ 10 ਰੁਪਏ ਵਾਲੇ ਬਿਸਕੁਟ ਪੈਕੇਟ ਦਾ ਵਜ਼ਨ ਘੱਟ ਕਰ ਸਕਦੀ ਹੈ। ਇਸ ਨਾਲ ਕੰਪਨੀ ਦੀਆਂ ਕੀਮਤਾਂ ’ਚ ਪ੍ਰਭਾਵੀ ਤੌਰ ’ਤੇ ਲੱਗਭਗ 1.5 ਤੋਂ 2 ਫੀਸਦੀ ਦਾ ਵਾਧਾ ਹੋਵੇਗਾ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਰਕਸ਼ਿਤ ਹਰਗਾਵੇ ਨੇ ਕਿਹਾ ਕਿ ਚੀਨੀ ਅਤੇ ਪਾਮ ਆਇਲ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਲਾਗਤ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਤਿਮਾਹੀ ਵਿੱਚ ਵੀ ਕੀਮਤਾਂ ਨਾਲ ਜੁੜੀ ਕੁਝ ਹੋਰ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਮੰਗ ਦਾ ਮਾਹੌਲ ਮਜ਼ਬੂਤ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਐੱਚ.ਯੂ.ਐੱਲ. ਵੀ ਵਧਾ ਸਕਦੀ ਹੈ ਕੀਮਤਾਂ : ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ.ਯੂ.ਐੱਲ.) ਵੀ ਆਪਣੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦਾ ਅਨੁਮਾਨ ਹੈ ਕਿ ਸਤੰਬਰ ਤਿਮਾਹੀ ਵਿੱਚ ਮਹਿੰਗਾਈ ਦਾ ਦਬਾਅ 2 ਤੋਂ 5 ਪ੍ਰਤੀਸ਼ਤ ਤੱਕ ਵਧ ਸਕਦਾ ਹੈ। ਕੰਪਨੀ ਲਾਗਤ ਵਧਣ ਦੇ ਅਸਰ ਨੂੰ ਘੱਟ ਕਰਨ ਲਈ ਜ਼ਰੂਰਤ ਦੇ ਅਨੁਸਾਰ ਕੀਮਤਾਂ ਵਿੱਚ ਵਾਧਾ ਕਰ ਸਕਦੀ ਹੈ।
ਗੋਦਰੇਜ ਦੀ ਨਜ਼ਰ ਕੱਚੇ ਤੇਲ 'ਤੇ : ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਫਿਲਹਾਲ ਵੱਡੇ ਕੀਮਤ ਵਾਧੇ ਤੋਂ ਬਚ ਰਹੀ ਹੈ ਅਤੇ ਜਿਨਸ ਬਾਜ਼ਾਰ ਦੇ ਸਥਿਰ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਕੰਪਨੀ ਨੇ ਜੂਨ ਤਿਮਾਹੀ ਵਿੱਚ ਔਸਤਨ ਲਗਭਗ 5 ਪ੍ਰਤੀਸ਼ਤ ਕੀਮਤਾਂ ਵਧਾਈਆਂ ਸਨ। ਕੰਪਨੀ ਦੇ ਸੀ.ਈ.ਓ. ਸੁਧੀਰ ਸੀਤਾਪਤੀ ਦੇ ਅਨੁਸਾਰ, ਕਈ ਕੱਚੇ ਮਾਲ ਦੀਆਂ ਕੀਮਤਾਂ ਕੱਚੇ ਤੇਲ ਨਾਲ ਜੁੜੀਆਂ ਹਨ। ਜੇਕਰ ਬ੍ਰੈਂਟ ਕਰੂਡ 80 ਤੋਂ 85 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਬਣਿਆ ਰਹਿੰਦਾ ਹੈ ਤਾਂ ਕੰਪਨੀ ਨੂੰ ਵੱਡੇ ਕੀਮਤ ਵਾਧੇ ਦੀ ਜ਼ਰੂਰਤ ਨਹੀਂ ਪਵੇਗੀ।
ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)
ਡਾਬਰ 'ਤੇ ਵਿਕਰੀ ਘਟਣ ਦਾ ਦਬਾਅ : ਡਾਬਰ ਇੰਡੀਆ ਦੇ ਗਲੋਬਲ ਸੀ.ਈ.ਓ. ਮੋਹਿਤ ਮਲਹੋਤਰਾ ਨੇ ਕਿਹਾ ਕਿ ਕੱਚੇ ਮਾਲ ਦੀ ਉੱਚੀ ਲਾਗਤ ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹਿ ਸਕਦੀ ਹੈ। ਲਾਗਤ ਵਧਣ ਦੇ ਕਾਰਨ ਕੰਪਨੀਆਂ ਨੂੰ ਇਸ ਦਾ ਕੁਝ ਬੋਝ ਗਾਹਕਾਂ 'ਤੇ ਪਾਉਣਾ ਪੈ ਰਿਹਾ ਹੈ। ਹਾਲਾਂਕਿ, ਕੀਮਤਾਂ ਵਧਣ ਨਾਲ ਵਿਕਰੀ ਦੀ ਮਾਤਰਾ 'ਤੇ ਦਬਾਅ ਪੈ ਸਕਦਾ ਹੈ।
ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ
ਮਾਨਸੂਨ ਅਤੇ ਅਲ ਨੀਨੋ 'ਤੇ ਵੀ ਨਜ਼ਰ
ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਨੇਸਲੇ ਇੰਡੀਆ ਸਮੇਤ ਕੰਪਨੀਆਂ ਪੱਛਮੀ ਏਸ਼ੀਆ ਦੇ ਤਣਾਅ ਅਤੇ ਮਾਨਸੂਨ 'ਤੇ ਅਲ ਨੀਨੋ ਦੇ ਸੰਭਾਵੀ ਅਸਰ 'ਤੇ ਵੀ ਨਜ਼ਰ ਰੱਖ ਰਹੀਆਂ ਹਨ। ਇਹਨਾਂ ਘਟਨਾਵਾਂ ਨਾਲ ਖਾਣ-ਪੀਣ ਵਾਲੀਆਂ ਵਸਤੂਆਂ ਦੀ ਲਾਗਤ ਅਤੇ ਮੰਗ ਪ੍ਰਭਾਵਿਤ ਹੋ ਸਕਦੀ ਹੈ।
ਇਸ ਦੇ ਬਾਵਜੂਦ ਐੱਫ.ਐੱਮ.ਸੀ.ਜੀ. ਕੰਪਨੀਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਖਪਤ ਮਜ਼ਬੂਤ ਰਹਿਣ ਦੀ ਉਮੀਦ ਹੈ। ਕੰਪਨੀਆਂ ਲਾਗਤ ਘਟਾਉਣ, ਉਤਪਾਦਕਤਾ ਵਧਾਉਣ ਅਤੇ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਵਧਾ ਕੇ ਆਪਣੇ ਮੁਨਾਫੇ ਦੇ ਮਾਰਜਿਨ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਕੀ ਹੈ ‘ਅਲ ਨੀਨੋ’ ਅਤੇ ‘ਇਨਪੁਟ ਕੋਸਟ’?
ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦੇ ਅਸਧਾਰਨ ਰੂਪ ਨਾਲ ਗਰਮ ਹੋਣ ਦੀ ਮੌਸਮੀ ਘਟਨਾ ਹੈ। ਇਸ ਦਾ ਅਸਰ ਦੁਨੀਆ ਦੇ ਕਈ ਹਿੱਸਿਆਂ ਦੇ ਮੌਸਮ 'ਤੇ ਪੈਂਦਾ ਹੈ। ਭਾਰਤ ਵਿੱਚ ਇਸ ਨਾਲ ਮਾਨਸੂਨ ਕਮਜ਼ੋਰ ਹੋਣ ਅਤੇ ਬਾਰਿਸ਼ ਘੱਟ ਹੋਣ ਦਾ ਖਤਰਾ ਵਧ ਸਕਦਾ ਹੈ। ਘੱਟ ਬਾਰਿਸ਼ ਨਾਲ ਫਸਲ ਉਤਪਾਦਨ ਪ੍ਰਭਾਵਿਤ ਹੋਣ 'ਤੇ ਖਾਧ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਉੱਥੇ ਹੀ, ਕਿਸੇ ਉਤਪਾਦ ਨੂੰ ਬਣਾਉਣ ਵਿੱਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ, ਬਾਲਣ, ਆਵਾਜਾਈ ਅਤੇ ਮਜ਼ਦੂਰੀ ਆਦਿ 'ਤੇ ਹੋਣ ਵਾਲਾ ਕੁਲ ਖਰਚ ‘ਇਨਪੁਟ ਕੋਸਟ’ ਕਹਾਉਂਦਾ ਹੈ। ਜਦੋਂ ਇਹ ਲਾਗਤ ਵਧਦੀ ਹੈ ਤਾਂ ਕੰਪਨੀਆਂ ਆਪਣੇ ਮੁਨਾਫੇ ਦਾ ਮਾਰਜਿਨ ਬਣਾਏ ਰੱਖਣ ਲਈ ਉਤਪਾਦਾਂ ਦੀ ਕੀਮਤ ਵਧਾ ਸਕਦੀਆਂ ਹਨ।
ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
