ਭਾਰਤ ਦੇ 17 ਸਾਲਾ ਪ੍ਰਣਵ ਨੂੰ ਮਿਲੀ 3.55 ਕਰੋੜ ਦੀ ਸਕਾਲਰਸ਼ਿਪ ! ਬ੍ਰਾਊਨ ਯੂਨੀਵਰਸਿਟੀ ''ਚ ਕਰੇਗਾ ਪੜ੍ਹਾਈ

Monday, Aug 10, 2026 - 11:44 AM (IST)

ਭਾਰਤ ਦੇ 17 ਸਾਲਾ ਪ੍ਰਣਵ ਨੂੰ ਮਿਲੀ 3.55 ਕਰੋੜ ਦੀ ਸਕਾਲਰਸ਼ਿਪ ! ਬ੍ਰਾਊਨ ਯੂਨੀਵਰਸਿਟੀ ''ਚ ਕਰੇਗਾ ਪੜ੍ਹਾਈ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਇਰੋਡ 'ਚ ਰਹਿਣ ਵਾਲੇ 17 ਸਾਲਾ ਪ੍ਰਣਵ ਇਲਾਂਗੋ ਨੇ ਆਪਣੀ ਸਖ਼ਤ ਮਿਹਨਤ ਨਾਲ ਇਕ ਅੰਤਰਰਾਸ਼ਟਰੀ ਪੱਧਰ 'ਤੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਪ੍ਰਣਵ ਨੂੰ ਸੰਯੁਕਤ ਰਾਜ ਅਮਰੀਕਾ 'ਚ ਇਕ ਮਸ਼ਹੂਰ ਆਈਵੀ ਲੀਗ ਸੰਸਥਾ, ਬ੍ਰਾਊਨ ਯੂਨੀਵਰਸਿਟੀ 'ਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ 3.55 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਹੈ।

ਇਹ ਸਕਾਲਰਸ਼ਿਪ ਉਸ ਦੇ ਪੂਰੇ 4 ਸਾਲਾਂ ਦੇ ਅੰਡਰਗ੍ਰੈਜੁਏਟ ਕੋਰਸ ਨੂੰ ਕਵਰ ਕਰੇਗੀ, ਜਿਸ 'ਚ ਟਿਊਸ਼ਨ ਫੀਸ, ਰਿਹਾਇਸ਼ ਅਤੇ ਖਾਣ-ਪੀਣ ਦਾ ਪੂਰਾ ਸ਼ਾਮਲ ਹੈ। ਪ੍ਰਣਵ ਦੀ ਸਫਲਤਾ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਲਈ ਇਕ ਵੱਡੀ ਪ੍ਰੇਰਨਾ ਬਣ ਗਈ ਹੈ। ਬ੍ਰਾਊਨ ਯੂਨੀਵਰਸਿਟੀ 'ਚ ਪ੍ਰਣਵ ਇਲਾਂਗੋ ਜਨਤਕ ਸਿਹਤ ਅਤੇ ਅਪਲਾਈਡ ਗਣਿਤ 'ਚ ਵਿਸ਼ਿਆਂ 'ਚ ਆਪਣੀ ਪੜ੍ਹਾਈ ਪੂਰੀ ਕਰੇਗਾ।

ਪ੍ਰਣਵ ਲਈ, ਆਈਵੀ ਲੀਗ ਯੂਨੀਵਰਸਿਟੀ ਨਚ ਦਾਖਲਾ ਪ੍ਰਾਪਤ ਕਰਨਾ ਸਿਰਫ਼ ਇਕ ਅਕਾਦਮਿਕ ਪ੍ਰਾਪਤੀ ਨਹੀਂ ਹੈ, ਸਗੋਂ ਸਾਲਾਂ ਦੀ ਨਿਰੰਤਰ ਖੋਜ, ਸਖ਼ਤ ਮਿਹਨਤ ਅਤੇ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਉਸ ਦਾ ਸੁਪਨਾ ਹੈ ਕਿ ਉਹ ਆਧੁਨਿਕ ਤਕਨਾਲੋਜੀ, ਗਣਿਤ ਸਿਧਾਂਤਾਂ ਅਤੇ ਪਬਲਿਕ ਹੈਲਥ ਨੂੰ ਮਿਲਾ ਕੇ ਅਜਿਹੀ ਵਿਗਿਆਨਕ ਤਕਨੀਕ ਦਾ ਵਿਕਾਸ ਕਰੇ, ਜੋ ਆਮ ਜਨਤਾ ਅਤੇ ਵਿਸ਼ੇਸ਼ ਰੂਪ ਨਾਲ ਵਾਂਝੇ ਅਤੇ ਲੋੜਵੰਦ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕੇ। ਨੂੰ

ਇੰਨੀ ਛੋਟੀ ਉਮਰ 'ਚ, ਜਿੱਥੇ ਕਈ ਵਿਦਿਆਰਥੀ ਆਪਣੇ ਅੱਗੇ ਦੇ ਕਰੀਅਰ ਦੇ ਵਿਕਲਪਾਂ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ, ਉੱਥੇ ਹੀ ਪ੍ਰਣਵ ਨੇ ਆਪਣੀ ਸਮਾਜਿਕ ਵਚਨਬੱਧਤਾ ਅਤੇ ਅਕਾਦਮਿਕ ਉੱਤਮਤਾ ਦੇ ਦਮ 'ਤੇ ਦੁਨੀਆ ਦੇ ਚੋਟੀ ਦੀ ਸਿੱਖਿਆ ਸੰਸਥਾ 'ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਉਸ ਦੀ ਸਫਲਤਾ ਨਾਲ ਉਸ ਦੇ ਪਰਿਵਾਰ ਅਤੇ ਸਕੂਲ 'ਚ ਖੁਸ਼ੀ ਦੀ ਲਹਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News