ਗੰਗਾ ਨਦੀ ''ਚ ਇਫਤਾਰ ਪਾਰਟੀ ਕਰਨ ਦੇ ਕੁਝ ਦੋਸ਼ੀਆਂ ਨੂੰ ਮਿਲੀ ਜ਼ਮਾਨਤ

Friday, May 15, 2026 - 03:16 PM (IST)

ਗੰਗਾ ਨਦੀ ''ਚ ਇਫਤਾਰ ਪਾਰਟੀ ਕਰਨ ਦੇ ਕੁਝ ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਰਮਜ਼ਾਨ ਦੌਰਾਨ ਵਾਰਾਣਸੀ 'ਚ ਗੰਗਾ ਨਦੀ 'ਚ ਇਕ ਕਿਸ਼ਤੀ 'ਤੇ ਇਫਤਾਰ ਪਾਰਟੀ ਅਤੇ ਮਾਸ ਖਾਣ ਤੇ ਨਦੀ 'ਚ ਹੱਡੀਆਂ ਸੁੱਟਣ ਦੇ ਦੋਸ਼ੀ ਨੌਜਵਾਨਾਂ 'ਚੋਂ ਕੁਝ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਰਾਜੀਵ ਲੋਚਨ ਸ਼ੁਕਲਾ ਨੇ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ। ਇਸ ਤੋਂ ਪਹਿਲਾਂ, ਅਦਾਲਤ ਨੇ ਰਾਜ ਸਰਕਾਰ ਦੇ ਵਕੀਲ ਨੂੰ ਜਵਾਬੀ ਹਲਫ਼ਨਾਮਾ ਦਾਇਰ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਸੀ। ਅਦਾਲਤ ਨੇ ਦੂਜੇ ਦੋਸ਼ੀਆਂ ਦੀਆਂ ਜ਼ਮਾਨਤ ਪਟੀਸ਼ਨਾਂ 'ਤੇ ਸੁਣਵਾਈ ਲਈ 18 ਮਈ ਦੀ ਤਰੀਕ ਤੈਅ ਕੀਤੀ ਹੈ। ਜ਼ਮਾਨਤ ਪਟੀਸ਼ਨਾਂ 'ਚ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲਾਂ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਨਾਮ ਐੱਫਆਈਆਰ 'ਚ ਨਹੀਂ ਹੈ।

ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਜਤ ਜਾਇਸਵਾਲ ਨੇ 16 ਮਾਰਚ ਨੂੰ ਵਾਰਾਣਸੀ ਦੇ ਕੋਤਵਾਲੀ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਘਟਨਾ ਨੇ ਇਕ ਖਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐੱਫਆਈਆਰ 'ਚ ਦੋਸ਼ ਲਗਾਇਆ ਗਿਆ ਹੈ ਕਿ 15 ਮਾਰਚ ਨੂੰ ਇਨ੍ਹਾਂ ਵਿਅਕਤੀਆਂ ਨੇ ਗੰਗਾ ਨਦੀ 'ਚ ਇਕ ਕਿਸ਼ਤੀ 'ਤੇ ਮਾਸ ਖਾਧਾ ਅਤੇ ਰਹਿੰਦ-ਖੂੰਹਦ ਨਦੀ 'ਚ ਸੁੱਟ ਦਿੱਤੀ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ, ਜਿਸ 'ਚ ਪੂਜਾ ਸਥਾਨ ਨੂੰ ਅਪਵਿੱਤਰ ਕਰਨਾ ਅਤੇ ਧਾਰਮਿਕ ਭਾਵਨਾਵਾਂ ਭੜਕਾਉਣਾ ਸ਼ਾਮਲ ਹੈ। ਇਸ ਤੋਂ ਪਹਿਲਾਂ, ਵਾਰਾਣਸੀ ਸੈਸ਼ਨ ਅਦਾਲਤ ਨੇ 1 ਅਪ੍ਰੈਲ ਨੂੰ ਇਨ੍ਹਾਂ ਵਿਅਕਤੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਇਰਾਦਾ ਸਮਾਜਿਕ ਸਦਭਾਵਨਾ ਨੂੰ ਭੰਗ ਕਰਨਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News