SC ਨੇ ਅਰਾਵਲੀ ਵਿਵਾਦ ’ਤੇ ਕਿਹਾ- ਫਿਲਹਾਲ ਮਾਈਨਿੰਗ ਪੱਟਾ ਧਾਰਕਾਂ ਦੇ ਹੱਕ ਵਿਚ ਕੋਈ ਆਦੇਸ਼ ਨਹੀਂ

Saturday, May 16, 2026 - 11:56 AM (IST)

SC ਨੇ ਅਰਾਵਲੀ ਵਿਵਾਦ ’ਤੇ ਕਿਹਾ- ਫਿਲਹਾਲ ਮਾਈਨਿੰਗ ਪੱਟਾ ਧਾਰਕਾਂ ਦੇ ਹੱਕ ਵਿਚ ਕੋਈ ਆਦੇਸ਼ ਨਹੀਂ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਅਰਾਵਲੀ ਦੀਆਂ ਪਹਾੜੀਆਂ ਅਤੇ ਪਰਬਤ ਲੜੀ ਵਿਚ ਮਾਈਨਿੰਗ ਨੂੰ ਲੈ ਕੇ ਕਾਫੀ ਚਿੰਤਾਜਨਕ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਉਹ ਫਿਲਹਾਲ ਮਾਈਨਿੰਗ ਪੱਟਾ ਧਾਰਕਾਂ ਦੇ ਪੱਖ ਵਿਚ ਕੋਈ ਆਦੇਸ਼ ਪਾਸ ਨਹੀਂ ਕਰੇਗਾ। ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਸ਼ੇਸ਼ ਵਾਤਾਵਰਣ ਸਬੰਧੀ ਮੁੱਦੇ ਜੁੜੇ ਹੋਏ ਹਨ ਅਤੇ ਫਰਵਰੀ ਵਿਚ ਅਦਾਲਤ ਨੇ ਵਾਤਾਵਰਣ ਮੰਤਰਾਲਾ ਅਤੇ ਹੋਰ ਧਿਰਾਂ ਨੂੰ ਅਰਾਵਲੀ ਦੀਆਂ ਪਹਾੜੀਆਂ ਅਤੇ ਪਰਬਤ ਲੜੀ ਦੀ ਪਰਿਭਾਸ਼ਾ ਤੈਅ ਕਰਨ ਲਈ ਇਕ ਕਮੇਟੀ ਵਾਸਤੇ ਸਬੰਧਤ ਖੇਤਰਾਂ ਦੇ ਮਾਹਿਰਾਂ ਦੇ ਨਾਂ ਸੁਝਾਉਣ ਲਈ ਕਿਹਾ ਸੀ।

ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏਮਲਿਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਮਾਮਲੇ ਦਾ ਜ਼ਿਕਰ ਕੀਤੇ ਜਾਣ ’ਤੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਟੁਕੜਿਆਂ ਵਿਚ ਸੁਣਵਾਈ ਨਹੀਂ ਕਰਾਂਗੇ। ਜਦੋਂ ਤੱਕ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਦੇਵਾਂਗੇ। ਸੁਪਰੀਮ ਕੋਰਟ ‘ਅਰਾਵਲੀ ਪਹਾੜੀਆਂ ਅਤੇ ਪਰਬਤ ਲੜੀਆਂ ਦੀ ਪਰਿਭਾਸ਼ਾ ਅਤੇ ਸਬੰਧਤ ਮੁੱਦੇ’ ਸਿਰਲੇਖ ਹੇਠ ਖੁਦ ਨੋਟਿਸ ਲੈਂਦਿਆਂ ਇਕ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News