ਮਾਂ-ਬੇਟੀ ਨੇ ਪੇਸ਼ ਕੀਤੀ ਮਿਸਾਲ, ਇਕੱਠੇ ਮਿਲੀ ਸਰਕਾਰੀ ਨੌਕਰੀ

03/03/2019 10:15:57 AM

ਚੇਨਈ— ਤਾਮਿਲਨਾਡੂ ਦੇ ਥੇਨੀ ਜ਼ਿਲੇ ਦੀ ਤਿੰਨ ਬੱਚਿਆਂ ਦੀ ਮਾਂ ਸ਼ਾਂਤੀਲਕਸ਼ਮੀ ਅਤੇ ਉਸ ਦੀ 28 ਸਾਲਾ ਬੇਟੀ ਆਰ. ਥੇਨਮੋਝੀ ਨੇ ਰਾਜ ਸੇਵਾ ਕਮਿਸ਼ਨ ਗਰੁੱਪ-4 ਦੀ ਪ੍ਰੀਖਿਆ ਪਾਸ ਕਰ ਕੇ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਸ਼ਾਂਤੀਲਕਸ਼ਮੀ ਦੀ ਸਿਹਤ ਵਿਭਾਗ 'ਚ ਨਿਯੁਕਤੀ ਹੋਵੇਗੀ। ਉੱਥੇ ਹੀ ਥੇਨਮੋਝੀ ਨੂੰ ਧਰਮ ਵਿਭਾਗ 'ਚ ਨੌਕਰੀ ਮਿਲੀ ਹੈ। ਬੀਐੱਡ ਕਰ ਚੁਕੀ 47 ਸਾਲਾ ਸ਼ਾਂਤੀਲਕਸ਼ਮੀ ਅਤੇ ਤਮਿਲ ਸਾਹਿਤ 'ਚ ਬੀ.ਏ. ਕਰ ਚੁਕੀ ਥੇਨਮੋਝੀ ਨੇ ਨੌਕਰੀ ਲਈ ਪਿਛਲੇ ਸਾਲ ਇਕੱਠੇ ਪ੍ਰੀਖਿਆ ਦੀ ਕੋਚਿੰਗ ਸ਼ੁਰੂ ਕੀਤੀ ਸੀ। ਸ਼ਾਂਤੀਲਕਸ਼ਮੀ ਨੇ ਦੱਸਿਆ ਕਿ 2014'ਚ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆ ਗਈ। ਉਦੋਂ ਉਸ ਨੂੰ ਲੱਗਾ ਕਿ ਨੌਕਰੀ ਜ਼ਰੂਰੀ ਹੈ।

ਇਸ ਤੋਂ ਬਾਅਦ ਬੇਟੀ ਨਾਲ ਕੋਚਿੰਗ ਜੁਆਇਨ ਕੀਤੀ। ਬੱਚਿਆਂ ਦੀ ਦੇਖਭਾਲ ਅਤੇ ਹੋਰ ਪਰਿਵਾਰਕ ਜ਼ਿੰਮੇਵਾਰੀ ਕਾਰਨ ਹੁਣ ਉਹ ਕਲਾਸ ਨਹੀਂ ਜਾ ਪਾਉਂਦੀ ਸੀ ਤਾਂ ਬੇਟੀ ਉਸ ਨੂੰ ਘਰ ਹੀ ਕੋਚਿੰਗ ਕਲਾਸ ਦੀ ਪੜ੍ਹਾਈ ਦੋਹਰਾਉਂਦੀ ਸੀ। ਕੋਚਿੰਗ ਦੇਣ ਵਾਲੇ ਜੀ ਸੇਂਥਿਲ ਕੁਮਾਰ ਨੇ ਦੱਸਿਆ ਕਿ ਸ਼ਾਂਤੀਲਕਸ਼ਮੀ ਬੇਟੀ ਨਾਲ ਦਾਖਲਾ ਕਰਵਾਉਣ ਲਈ ਆਈ ਸੀ। ਅਸੀਂ ਕਿਹਾ ਕਿ ਤੁਸੀਂ ਵੀ ਕੋਚਿੰਗ 'ਚ ਸ਼ਾਮਲ ਹੋ ਸਕਦੇ ਹੋ।


DIsha

Content Editor

Related News