ਮਾਂ-ਪੁੱਤ ਨੇ ਇਕੱਠੇ ਕਲੀਅਰ ਕੀਤੀ PSC ਦੀ ਪ੍ਰੀਖਿਆ, ਮਾਂ ਦੇ ਇਸ ਤਰੀਕੇ ਨਾਲ ਮਿਲੀ ਦੋਵਾਂ ਨੂੰ ਸਫ਼ਲਤਾ

08/10/2022 3:23:11 PM

ਕੇਰਲ- ਕੇਰਲ ਦੇ ਮਲਪੁਰਮ 'ਚ ਮਾਂ ਅਤੇ ਪੁੱਤਰ ਨੇ ਇਕੱਠੇ ਲੋਕ ਸੇਵਾ ਕਮਿਸ਼ਨ ਯਾਨੀ ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ ਹੈ। ਪ੍ਰੀਖਿਆ 'ਚ ਪਾਸ ਹੋਏ ਪੁੱਤਰ ਵਿਵੇਕ ਨੇ ਦੱਸਿਆ ਕਿ ਅਸੀਂ ਇਕੱਠੇ ਕੋਚਿੰਗ ਕਲਾਸ 'ਚ ਗਏ। ਮੇਰੀ ਮਾਂ ਨੇ ਮੈਨੂੰ ਇੱਥੇ ਲਿਆਂਦਾ ਅਤੇ ਮੇਰੇ ਪਿਤਾ ਨੇ ਸਾਡੇ ਲਈ ਸਾਰੀਆਂ ਸਹੂਲਤਾਂ ਦੀ ਵਿਵਸਥਾ ਕੀਤੀ। ਸਾਨੂੰ ਆਪਣੇ ਅਧਿਆਪਕਾਂ ਤੋਂ ਬਹੁਤ ਪ੍ਰੇਰਨਾ ਮਿਲੀ। ਅਸੀਂ ਦੋਹਾਂ ਨੇ ਇਕੱਠੇ ਪੜ੍ਹਾਈ ਕੀਤੀ ਪਰ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਇਕੱਠੇ ਪ੍ਰੀਖਿਆ ਪਾਸ ਕਰਾਂਗੇ। 

PunjabKesari

ਉੱਥੇ ਹੀ ਮਾਂ ਬਿੰਦੂ ਨੇ ਕਿਹਾ ਕਿ ਉਨ੍ਹਾਂ ਨੇ 'ਲਾਸਟ ਗ੍ਰੇਡ ਸਰਵੈਂਟ' (ਐੱਲ.ਡੀ.ਐੱਸ.) ਪ੍ਰੀਖਿਆ ਪਾਸ ਕੀਤੀ ਹੈ, ਜਿਸ 'ਚ ਉਨ੍ਹਾਂ ਦਾ 92ਵਾਂ ਰੈਂਕ ਸੀ, ਜਦੋਂ ਕਿ ਉਨ੍ਹਾਂ ਦ 24 ਸਾਲਾ ਪੁੱਤਰ ਨੇ ਅਵਰ ਸ਼੍ਰੇਣੀ ਲਿਪਿਕ (ਐੱਲ.ਡੀ.ਸੀ.) ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਸ ਦੀ 38ਵੀਂ ਰੈਂਕ ਆਈ ਹੈ। ਮਾਂ ਬਿੰਦੂ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂਆਤ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨ ਲਈ ਕੀਤੀ ਸੀ ਅਤੇ ਇਸ ਨਾਲ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਅਤੇ ਉਨ੍ਹਾਂ ਨੇ ਇਕ ਕੋਚਿੰਗ ਕੇਂਦਰ 'ਚ ਦਾਖ਼ਲ ਕਰਵਾਇਆ। ਰਿਪੋਰਟ ਅਨੁਸਾਰ, ਮਾਂ ਬਿੰਦੂ ਨੇ ਪੁੱਤਰ ਵਿਵੇਕ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨ ਦਾ ਅਨੋਖਾ ਤਰੀਕਾ ਲੱਭਿਆ। ਵਿਵੇਕ ਜਦੋਂ 10 ਸਾਲ ਦਾ ਸੀ ਤਾਂ ਬਿੰਦੂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਕਿ ਉਸ ਨੂੰ ਦੇਖ ਕੇ ਉਹ ਪੜ੍ਹਾਈ ਕਰਨ ਲੱਗੇ ਅਤੇ ਦੋਹਾਂ ਨੇ ਆਖ਼ਿਰ ਪੀ.ਐੱਸ.ਸੀ. ਪ੍ਰੀਖਿਆ ਪਾਸ ਕਰ ਕੇ ਇਹ ਸਫ਼ਲਤਾ ਹਾਸਲ ਕਰ ਲਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News