ਨਦੀ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਈ ਮਾਂ ਨੂੰ ਦੇਖ ਧੀ ਨੇ ਵੀ ਮਾਰੀ ਛਾਲ, ਤਿੰਨਾਂ ਦੀ ਮੌਤ

Wednesday, Aug 04, 2021 - 10:28 AM (IST)

ਨਦੀ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਈ ਮਾਂ ਨੂੰ ਦੇਖ ਧੀ ਨੇ ਵੀ ਮਾਰੀ ਛਾਲ, ਤਿੰਨਾਂ ਦੀ ਮੌਤ

ਸਰਾਈਕੇਲਾ (ਭਾਸ਼ਾ)- ਝਾਰਖੰਡ 'ਚ ਸਰਾਈਕੇਲਾ-ਖਰਸਾਂਵਾ ਜ਼ਿਲ੍ਹੇ ਦੇ ਰਾਜਨਗਰ ਥਾਣਾ ਖੇਤਰ 'ਚ ਖਰਕਈ ਨਦੀ ਕਿਨਾਰੇ ਸੋਮਵਾਰ ਸ਼ਾਮ ਟਹਿਲਣ ਗਈ ਇਕ ਜਨਾਨੀ ਦਾ 12 ਸਾਲਾ ਪੁੱਤ ਪੈਰ ਧੋਂਦੇ ਸਮੇਂ ਤੇਜ਼ ਵਹਾਅ 'ਚ ਵਹਿ ਗਿਆ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਹ ਅਤੇ ਉਸ ਦੀ 9 ਸਾਲਾ ਧੀ ਵੀ ਨਦੀ 'ਚ ਵਹਿ ਗਈਆਂ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਰਾਈਕੇਲਾ ਖਰਸਾਂਵਾ ਦੇ ਰਾਜਨਗਰ ਥਾਣਾ ਖੇਤਰ 'ਚ ਖਰਖਈ ਨਦੀ ਕਿਨਾਰੇ ਸੋਮਵਾਰ ਨੂੰ 30 ਸਾਲਾ ਰੇਨੂੰ ਆਪਣੇ 12 ਸਾਲਾ ਪੁੱਤ ਅਤੇ 9 ਸਾਲਾ ਧੀ ਪੰਖੁੜੀ ਨਾਲ ਟਹਿਲਣ ਪਹੁੰਚੀ ਸੀ।

ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲ 'ਚ 45 ਕਿਲੋ ਭਾਰ ਵਾਲੀ 2 ਸਾਲਾ ਬੱਚੀ ਦੀ ਹੋਈ 'ਬੇਰੀਏਟ੍ਰਿਕ ਸਰਜਰੀ'

ਨਦੀ ਕਿਨਾਰੇ ਖੇਡ ਰਹੇ ਪੁੱਤ ਸ਼ੁਭਮ ਨੇ ਪਾਣੀ 'ਚ ਆਪਣਾ ਪੈਰ ਸਾਫ਼ ਕਰਨ ਦੀ ਜਿੱਦ ਕੀਤੀ। ਜਿਵੇਂ ਹੀ ਉਹ ਨਦੀ 'ਚ ਪੈਰ ਧੋਣ ਗਿਆ, ਉਸੇ ਸਮੇਂ ਤੇਜ਼ ਵਹਾਅ ਨਾਲ ਉਹ ਵਹਿ ਗਿਆ। ਆਪਣੇ ਪੁੱਤ ਨੂੰ ਨਦੀ 'ਚ ਰੁੜ੍ਹਦਾ ਦੇਖ ਰੇਨੂੰ ਨੇ ਵੀ ਛਾਲ ਮਾਰ ਦਿੱਤੀ ਪਰ ਉਹ ਖੁਦ ਵੀ ਨਦੀ ਦੇ ਤੇਜ਼ ਵਹਾਅ 'ਚ ਡੁੱਬ ਗਈ ਅਤੇ ਉਸ ਦੇ ਪਿੱਛੇ ਉਸ ਦੀ 9 ਸਾਲਾ ਧੀ ਵੀ ਨਦੀ ਦੀ ਲਪੇਟ 'ਚ ਆ ਕੇ ਤੇਜ਼ ਵਹਾਅ 'ਚ ਵਹਿ ਗਈ। ਰਾਜਨਗਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਬੀਤੀ ਰਾਤ ਮਾਂ ਅਤੇ ਧੀ ਦੀਆਂ ਲਾਸ਼ਾਂ ਨਦੀ 'ਚੋਂ ਬਾਹਰ ਕੱਢੀਆਂ ਪਰ ਸ਼ੁਭਮ ਦੀ ਲਾਸ਼ ਮੰਗਲਵਾਰ ਨੂੰ ਨਦੀ 'ਚੋਂ ਬਾਹਰ ਕੱਢੀ ਜਾ ਸਕੀ, ਜਿਸ ਤੋਂ ਬਾਅਦ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ


author

DIsha

Content Editor

Related News