ਪਿਓ ਦੀ ਮੌਤ ਮਗਰੋਂ ਪੂਰਾ ਟੱਬਰ ਹੀ ਹੋ ਗਿਆ ਮਾਨਸਿਕ ਰੋਗੀ, ਨੌਜਵਾਨ ਦੀ ਲਾਸ਼ ਨਾਲ ਰਹਿ ਰਹੀਆਂ ਮਾਂ-ਧੀ

Monday, Jul 22, 2024 - 04:36 AM (IST)

ਪਿਓ ਦੀ ਮੌਤ ਮਗਰੋਂ ਪੂਰਾ ਟੱਬਰ ਹੀ ਹੋ ਗਿਆ ਮਾਨਸਿਕ ਰੋਗੀ, ਨੌਜਵਾਨ ਦੀ ਲਾਸ਼ ਨਾਲ ਰਹਿ ਰਹੀਆਂ ਮਾਂ-ਧੀ

ਨੈਸ਼ਨਲ ਡੈਸਕ– ਗਾਜ਼ੀਆਬਾਦ ਲਿੰਕ ਰੋਡ ਥਾਣਾ ਖੇਤਰ ਦੇ ਚੰਦਰਨਗਰ ’ਚ ਰਹਿਣ ਵਾਲੇ ਇਕ ਪਰਿਵਾਰ ਤੋਂ ਦਿਲ ਦਹਿਲਾਉਣ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇਕ ਪਰਿਵਾਰ ਵਿਚ ਮਾਂ, ਧੀ ਅਤੇ ਪੁੱਤਰ ਰਹਿੰਦੇ ਹਨ। ਪੁਲਸ ਅਨੁਸਾਰ ਤਿੰਨੋਂ ਮਾਨਸਿਕ ਤੌਰ ’ਤੇ ਬਿਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਦਿੱਲੀ ਦੇ ਇਕ ਹਸਪਤਾਲ ਤੋਂ ਚੱਲ ਰਿਹਾ ਹੈ।

ਐਤਵਾਰ ਨੂੰ ਜਦੋਂ ਉਨ੍ਹਾਂ ਦੇ ਫਲੈਟ ’ਚੋਂ ਤੇਜ਼ ਬਦਬੂ ਆਈ ਤਾਂ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਪਹੁੰਚੀ ਤਾਂ 14 ਸਾਲਾ ਲੜਕੇ ਦੀ ਲਾਸ਼ ਫਰਸ਼ ’ਤੇ ਪਈ ਸੀ ਅਤੇ ਉਸ ਦੀ ਮਾਂ ਅਤੇ 22 ਸਾਲਾ ਭੈਣ ਨੇੜੇ ਹੀ ਸਨ। ਪੁਲਸ ਅਨੁਸਾਰ ਲਾਸ਼ ਤਿੰਨ ਤੋਂ ਚਾਰ ਦਿਨ ਪੁਰਾਣੀ ਹੋ ਸਕਦੀ ਹੈ। ਮਾਨਸਿਕ ਰੋਗੀ ਹੋਣ ਕਾਰਨ ਮਾਂ ਅਤੇ ਭੈਣ ਨੌਜਵਾਨ ਦੀ ਲਾਸ਼ ਕੋਲ ਹੀ ਰਹਿ ਰਹੀਆਂ ਸਨ।

ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ

ਪੁਲਸ ਅਨੁਸਾਰ ਲੜਕੇ ਦੇ ਪਿਓ ਦੀ ਤਕਰੀਬਨ 12 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਹੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News