ਬੇਟੀ ਬਣੀ ਤੇਂਦੁਏ ਦਾ ਸ਼ਿਕਾਰ, ਬੇਬੱਸ ਮਾਂ ਨਹੀਂ ਬਚਾ ਸਕੀ

Thursday, Jan 07, 2016 - 01:01 PM (IST)

ਬੇਟੀ ਬਣੀ ਤੇਂਦੁਏ ਦਾ ਸ਼ਿਕਾਰ, ਬੇਬੱਸ ਮਾਂ ਨਹੀਂ ਬਚਾ ਸਕੀ

ਉਦੈਪੁਰ— ਇੱਥੋਂ ਦੇ ਕੁੰਭਲਗੜ੍ਹ ''ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮਾਂ ਦੇ ਸਾਹਮਣੇ ਤੇਂਦੁਏ ਨੇ ਬੇਟੀ ਦਾ ਜਬੜਾ ਫੜ ਕੇ ਦਬੋਚ ਲਿਆ। ਇਸ ਤੋਂ ਬਾਅਦ ਮਾਂ ਨੇ ਬਚਾਉਣ ਲਈ ਪਿੱਛੇ ਦੌੜੀ, ਪੱਥਰ ਮਾਰੇ ਪਰ ਫਿਰ ਵੀ ਉਹ ਆਪਣੀ ਬੇਟੀ ਨੂੰ ਬਚਾ ਨਾ ਸਕੀ। ਦਰਅਸਲ ਬੁੱਧਵਾਰ ਨੂੰ 14 ਸਾਲ ਦੀ ਬੇਟੀ ਆਪਣੀ ਮਾਂ ਨਾਲ ਚਾਰਾ ਕੱਟ ਰਹੀ ਸੀ। ਉਦੋਂ ਉੱਥੇ ਤੇਂਦੁਏ ਆਇਆ ਅਤੇ ਬੇਟੀ ਨੂੰ ਆਪਣੇ ਜਬੜੇ ''ਚ ਦਬੋਚ ਕੇ ਲੈ ਗਿਆ। ਅੱਖਾਂ ਦੇ ਸਾਹਮਣੇ ਆਪਣੀ ਬੇਟੀ ਨੂੰ ਤੇਂਦੁਏ ਦੇ ਜਬੜੇ ''ਚ ਦੇਖ ਔਰਤ ਦੇ ਮੂੰਹ ''ਚੋਂ ਚੀਕ ਨਿਕਲ ਗਈ। ਇਹ ਸੁਣ ਕੇ ਨੇੜੇ-ਤੇੜੇ ਦੇ ਲੋਕ ਉੱਥੇ ਆਏ। ਤਿੰਨ ਘੰਟਿਆਂ ਤੱਕ ਜੰਗਲ ''ਚ ਤਲਾਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 500 ਫੁੱਟ ਡੂੰਘੀ ਖੱਡ ''ਚ ਬੇਟੀ ਸੰਗੀਤਾ ਦੀ ਲਾਸ਼ ਮਿਲੀ। 
ਤੇਂਦੁਏ ਦੇ ਦੰਦ ਅਤੇ ਜਬੜੇ ਦੀ ਜਕੜਨ ਨਾਲ ਸੰਗੀਤਾਂ ਦੇ ਸਾਹ ਕੁਝ ਹੀ ਪਲਾਂ ''ਚ ਰੁਕ ਗਈ ਸੀ। ਤੇਂਦੁਆ ਉਸ ਨੂੰ ਗਰਦਨ ਤੋਂ ਫੜ ਕੇ ਜੰਗਲ ''ਚ ਇੱਧਰ-ਉੱਧਰ ਘਸੀਟਦਾ ਰਿਹਾ। ਬਾਅਦ ''ਚ ਡੂੰਘੀ ਖੱਡ ''ਚ ਲਾਸ਼ ਸੁੱਟ ਕੇ ਚੱਲਾ ਗਿਆ। ਸੰਗੀਤਾ ਦੇ ਮੂੰਹ, ਗਰਦਨ ''ਤੇ ਦੰਦਾਂ ਅਤੇ ਨਹੁੰਆਂ ਦੇ ਨਿਸ਼ਾਨ ਮਿਲੇ ਹਨ। ਲਾਸ਼ ਨੂੰ ਦੇਖ ਕੇ ਪਿੰਡ ਵਾਸੀ ਡਰ ਗਏ। ਲੜਕੀ ਖੂਨ ਨਾਲ ਲੱਥਪੱਥ ਹਾਲਤ ''ਚ ਮਿਲੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਇਲਾਕੇ ''ਚ ਕੋਈ ਬੱਚੀ ਤੇਂਦੁਏ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਵੀ ਕਈ ਬੱਚੇ ਅਜਿਹੇ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਖਾਮੋਸ਼ ਹੈ।


author

Disha

News Editor

Related News