15 ਮਿੰਟ ''ਚ ਮਾਂ ਹੋ ਗਈ ਪਾਗਲਾਂ ਵਰਗੀ, ਜਦੋਂ ਘਰ ਆ ਕੇ ਦੇਖਿਆ ਇਹ ਨਜ਼ਾਰਾ

11/19/2017 4:47:03 PM

ਆਗਰਾ— ਸ਼ੁੱਕਰਵਾਰ ਦੇਰ ਸ਼ਾਮ ਇਕ ਮਾਸੂਮ ਬੱਚੇ ਦਾ ਉਸੀ ਦੇ ਘਰ 'ਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਸਿਰਫ 15 ਮਿੰਟ ਲਈ ਘਰ ਤੋਂ ਬਾਹਰ ਨਿਕਲੀ ਸੀ। ਜਦੋਂ ਘਰ ਆਈ ਤਾਂ ਖੂਨ ਨਾਲ ਲੱਥਪੱਥ ਇਕਲੌਤੇ ਬੇਟੇ ਦੀ ਲਾਸ਼ ਦੇਖ ਕੇ ਪਾਗਲਾਂ ਵਰਗੀ ਹੋ ਗਈ। ਬੋਲੀ-ਮੇਰਾ ਬੇਟਾ ਸੌਂ ਰਿਹਾ ਹੈ ਉਸ ਨੂੰ ਜਗਾਓ ਨਾ ਅਤੇ ਜ਼ੋਰ-ਜ਼ੋਰ ਨਾਲ ਰੌਣ ਲੱਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਘਟਨਾ ਆਗਰਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਆਪਣੇ ਇਕਲੌਤੇ ਬੇਟੇ ਕਰੱਸ਼ ਗੌਤਮ ਲਈ ਹਰੀ ਸਬਜ਼ੀ ਲੈਣ ਕੋਲ ਹੀ ਬਾਜ਼ਾਰ 'ਚ ਗਈ ਸੀ। 15 ਮਿੰਟ 'ਚ ਹੀ ਉਹ ਤੁਰੰਤ ਘਰ ਆਈ ਪਰ ਇਸ ਵਿਚਕਾਰ ਗੌਤਮ ਦਾ ਕਿਸੇ ਨੇ ਆਰੀ ਦੇ ਬਲੇਡ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਖੂਨ ਨਾਲ ਲੱਥਪੱਥ ਬੇਟੇ ਦੀ ਲਾਸ਼ ਦੇਖ ਕੇ ਮਾਂ ਰੌਣ ਲੱਗ ਪਈ। ਮ੍ਰਿਤਕ ਦੇ ਪਿਤਾ ਪਰਚੂਨ ਦੀ ਦੁਕਾਨ ਚਲਾਉਂਦੇ ਹਨ ਜਦਕਿ ਚਾਚਾ ਟ੍ਰੈਫਿਕ ਪੁਲਸ 'ਚ ਹੈਡ ਕਾਂਸਟੇਬਲ ਹੈ। ਘਟਨਾ ਦੌਰਾਨ ਘਰ 'ਚ ਕੋਈ ਨਹੀਂ ਸੀ। ਪਿਤਾ ਆਰ.ਕੇ ਗੌਤਮ ਨੇ ਦੱਸਿਆ ਕਿ ਇਸ 'ਚ ਜ਼ਰੂਰ ਕਿਸੇ ਦੀ ਸਾਜਿਸ਼ ਹੈ। ਪਹਿਲੇ ਤੋਂ ਹੀ ਕੋਈ ਉਨ੍ਹਾਂ ਦੇ ਪਿੱਛੇ ਲਗਾ ਸੀ। ਜਿਸ ਸਮੇਂ ਕਤਲ ਹੋਇਆ ਉਸ ਸਮੇਂ ਮਕਾਨ ਦੀ ਉਪਰੀ ਹਿੱਸੇ 'ਚ ਹੋਰ ਕਿਰਾਏਦਾਰ ਵੀ ਸੀ ਪਰ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ। ਪੁਲਸ ਮੁਤਾਬਕ ਮਾਸੂਮ ਦਾ ਕਤਲ ਕਿਸੇ ਨਜ਼ਦੀਕੀ ਨੇ ਕੀਤਾ ਹੈ। ਪਰਿਵਾਰਕ ਮੈਬਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari


Related News