ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਅਕਾਉਂਟ ''ਚ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਗਾਇਬ

Wednesday, Dec 02, 2020 - 08:56 PM (IST)

ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਅਕਾਉਂਟ ''ਚ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਗਾਇਬ

ਅਹਿਮਦਾਬਾਦ - ਗੁਜਰਾਤ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਨਾਲ ਸਬੰਧਿਤ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੈਚੂ ਆਫ ਯੂਨਿਟੀ ਦੇ ਡੇਲੀ ਕੈਸ਼ ਕੁਲੈਕਸ਼ਨ ਅਕਾਉਂਟ ਤੋਂ ਕਥਿਤ ਰੂਪ ਨਾਲ 5.25 ਕਰੋੜ ਰੁਪਏ ਚੋਰੀ ਕਰ ਲਏ ਗਏ। ਇਸ ਸੰਬੰਧ 'ਚ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਚ.ਡੀ.ਐੱਫ.ਸੀ. ਬੈਂਕ ਦੀ ਵਡੋਦਰਾ ਸ਼ਾਖਾ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਅਕਤੂਬਰ 2018 ਤੋਂ ਮਾਰਚ 2020  ਵਿਚਾਲੇ ਕਥਿਤ ਰੂਪ ਨਾਲ 5.25 ਕਰੋੜ ਰੁਪਏ ਦੀ ਚੋਰੀ ਹੋਈ ਹੈ।
ਕੇਜਰੀਵਾਲ ਦਾ ਪਲਟਵਾਰ- ਖੇਤੀਬਾੜੀ ਬਿੱਲ 'ਤੇ ਕਮੇਟੀ ਦੇ ਮੈਂਬਰ ਸਨ ਕੈਪਟਨ ਅਮਰਿੰਦਰ, ਉਦੋਂ ਕਿਉਂ ਨਹੀਂ ਰੋਕਿਆ

ਮੀਡੀਆ ਰਿਪੋਰਟ ਮੁਤਾਬਕ ਇਸ ਮਾਮਲੇ 'ਚ ਨਰਮਦਾ ਜ਼ਿਲ੍ਹੇ ਦੀ ਪੁਲਸ ਨੇ ਇੱਕ ਕੈਸ਼ ਮੈਨੇਜਮੈਂਟ ਕੰਪਨੀ, ਰਾਈਟਰ ਬਿਜਨੈਸ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਦ ਕੀਤੀ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਥਾਨਕ ਪੁਲਸ ਨੇ ਸਟੈਚੂ ਆਫ ਯੂਨਿਟੀ ਨਾਲ ਜੁੜੇ ਕਥਿਤ ਲੈਣ-ਦੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਦਰਜ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਐੱਚ.ਡੀ.ਐੱਫ.ਸੀ. ਬੈਂਕ ਨੇ ਰਾਈਟਰ ਬਿਜਨੈਸ ਨਾਮ ਦੀ ਕੰਪਨੀ ਨੂੰ ਸਟੈਚੂ ਆਫ ਯੂਨਿਟੀ ਲਈ ਡੋਰਸਟੈਪ ਕੈਸ਼ ਕੁਲੇਕਸ਼ਨ ਦੀ ਸਹੂਲਤ ਦੇਣ ਲਈ ਨਿਯੁਕਤ ਕੀਤਾ ਸੀ। ਇਸ ਕੰਪਨੀ ਕੋਲ ਕੋਰੋਨਾ ਵਾਇਰਸ ਲਾਕਡਾਊਨ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਸੈਰ-ਸਪਾਟਾ ਨਾਲ ਸਬੰਧਿਤ ਆਫਲਾਈਨ ਟਿਕਟ ਕਾਊਂਟਰ ਸੀ, ਇਸ ਤੋਂ ਇਲਾਵਾ ਕੰਪਨੀ ਕੋਲ ਰੈਗੁਲਰ ਪਾਰਕਿੰਗ ਫੀਸ ਵੀ ਸੀ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਬੋਲੇ- ਕਿਸਾਨ ਸਮਝਦਾਰੀ ਨਾਲ ਕੰਮ ਲੈਣ, ਇਹ ਲਾਹੌਰ ਜਾਂ ਕਰਾਚੀ ਨਹੀਂ 

ਕੋਰੋਨਾ ਵਾਇਰਸ ਲਾਕਡਾਊਨ 'ਚ ਢਿੱਲ ਤੋਂ ਬਾਅਦ ਸਟੈਚੂ ਆਫ ਯੂਨਿਟੀ ਦੇ ਆਡੀਟਰਾਂ ਨੇ ਨੋਟਿਸ ਕੀਤਾ ਕਿ ਰਾਈਟਰ ਬਿਜਨੇਸ ਦੇ ਅਧਿਕਾਰੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਰਸੀਦਾਂ ਬੈਂਕ ਖਾਤੇ 'ਚ ਅਸਲੀ ਐਂਟਰੀ ਨਾਲ ਮੇਲ ਨਹੀਂ ਖਾਂਦੀਆਂ ਹਨ। ਬੈਂਕ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਨ 'ਤੇ 5.25 ਕਰੋੜ ਰੁਪਏ ਦੀ ਰਾਸ਼ੀ ਦਾ ਹਿਸਾਬ ਨਹੀਂ ਮਿਲਿਆ। ਹਾਲਾਂਕਿ ਰਿਕਾਰਡ ਦੀ ਰਸੀਦ 'ਚ ਦਿਖਾਇਆ ਗਿਆ ਸੀ ਕਿ ਸਾਰੀ ਰਾਸ਼ੀ ਐੱਚ.ਡੀ.ਐੱਫ.ਸੀ. ਬੈਂਕ ਦੇ ਏਜੰਟ ਨੂੰ ਸੌਂਪ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬੈਂਕ ਵੱਲੋਂ ਹੀ ਚੁੱਕਿਆ ਗਿਆ ਹੈ, ਮਾਮਲੇ ਦੀ ਜਾਂਚ ਜਾਰੀ ਹੈ।

ਨੋਟ - ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ 'ਚ ਹੋਏ ਘਪਲੇ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ। 


author

Inder Prajapati

Content Editor

Related News