ਪੂਰੀ ਦੁਨੀਆ ’ਚ ਇਕ ਅਰਬ ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ

Saturday, Mar 02, 2024 - 10:18 AM (IST)

ਪੂਰੀ ਦੁਨੀਆ ’ਚ ਇਕ ਅਰਬ ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ

ਨਵੀਂ ਦਿੱਲੀ - ਪੂਰੀ ਦੁਨੀਆ ’ਚ ਮੋਟਾਪੇ ਤੋਂ ਪੀੜ੍ਹਤ ਬੱਚਿਆਂ, ਅੱਲ੍ਹੜਾਂ ਤੇ ਬਾਲਗਾਂ ਦੀ ਕੁੱਲ ਗਿਣਤੀ ਇਕ ਅਰਬ ਨੂੰ ਪਾਰ ਕਰ ਗਈ ਹੈ। ਇਹ ਜਾਣਕਾਰੀ ‘ਦਿ ਲੈਂਸੇਟ’ ਮੈਗਜ਼ੀਨ ’ਚ ਪ੍ਰਕਾਸ਼ਿਤ ਗਲੋਬਲ ਵਿਸ਼ਲੇਸ਼ਣ ’ਚ ਦਿੱਤੀ ਗਈ ਹੈ। ਖੋਜੀਆਂ ਮੁਤਾਬਕ, 1990 ਦੇ ਦਹਾਕੇ ਤੋਂ ਘੱਟ ਭਾਰ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਤੇ ਵੱਧ ਭਾਰ ਵਾਲਿਆਂ ਦੀ ਵੱਧ ਰਹੀ ਹੈ। ਵਧੇਰੇ ਦੇਸ਼ਾਂ ’ਚ ਮੋਟਾਪਾ ਮਾੜੇ ਪਾਲਣ-ਪੋਸ਼ਣ ਕਾਰਨ ਵੱਧ ਰਿਹਾ ਹੈ। ਮੋਟਾਪਾ ਅਤੇ ਘੱਟ ਭਾਰ ਦੋਵੇਂ ਮਾੜੇ ਪਾਲਣ-ਪੋਸ਼ਣ ਦੇ ਰੂਪ ਹਨ। ਇਹ ਕਈ ਤਰੀਕਿਆਂ ਨਾਲ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹਨ। ਐੱਨ. ਸੀ. ਡੀ. ਜੋਖਮ ਕਾਰਕ ਸਹਿਯੋਗ ਤੇ ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਡਾਟਾ ਦੇ ਵਿਸ਼ਲੇਸ਼ਣ ਅਨੁਸਾਰ ਪੂਰੀ ਦੁਨੀਆ ’ਚ ਬੱਚਿਆਂ ਅਤੇ ਅੱਲ੍ਹੜਾਂ ’ਚ ਮੋਟਾਪੇ ਦੀ ਦਰ 2022 ’ਚ 1990 ਨਾਲੋਂ ਚੌਗੁਣੀ ਰਹੀ। ਅਧਿਐਨ ’ਚ ਕਿਹਾ ਗਿਆ ਹੈ ਕਿ ਬਾਲਗਾਂ ਤੇ ਔਰਤਾਂ ’ਚ ਮੋਟਾਪੇ ਦੀ ਦਰ ਦੁੱਗਣੀ ਤੋਂ ਵੱਧ ਤੇ ਮਰਦਾਂ ’ਚ ਲਗਭਗ 3 ਗੁਣਾ ਵੱਧ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

ਅਧਿਐਨ ਮੁਤਾਬਕ 2022 ’ਚ 15 ਕਰੋੜ 90 ਲੱਖ ਬੱਚੇ ਤੇ ਅੱਲ੍ਹੜ ਅਤੇ 87 ਕਰੋੜ 90 ਲੱਖ ਬਾਲਗ ਮੋਟਾਪੇ ਦਾ ਸ਼ਿਕਾਰ ਸਨ। 1990 ਤੋਂ 2022 ਤੱਕ ਦੁਨੀਆ ’ਚ ਘੱਟ ਭਾਰ ਵਾਲੇ ਬੱਚਿਆਂ ਤੇ ਅੱਲ੍ਹੜਾਂ ਦੀ ਗਿਣਤੀ ’ਚ ਕਮੀ ਆਈ ਹੈ। ਇਹ ਤਾਜ਼ਾ ਅਧਿਐਨ ਪਿਛਲੇ 33 ਸਾਲਾਂ ’ਚ ਮਾੜੇ ਪਾਲਣ-ਪੋਸ਼ਣ ਦੇ ਦੋਵਾਂ ਰੂਪਾਂ ’ਚ ਵਿਸ਼ਵਵਿਆਪੀ ਰੁਝਾਨਾਂ ਦੀ ਇਕ ਵਿਆਪਕ ਤਸਵੀਰ ਪ੍ਰਦਾਨ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ, ਭਾਰਤ 'ਚ ਹੋ ਸਕਦੈ ਸੈਂਕੜੇ ਵਿਆਹ

ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਮਾਜਿਦ ਇਜ਼ਾਤੀ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਮੋਟਾਪੇ ਦੀ ਮਹਾਮਾਰੀ, ਜੋ 1990 ਦੇ ਦਹਾਕੇ ’ਚ ਦੁਨੀਆ ਦੇ ਵਧੇਰੇ ਹਿੱਸਿਆਂ ਵਿਚ ਬਾਲਗਾਂ ’ਚ ਸਪੱਸ਼ਟ ਸੀ, ਹੁਣ ਸਕੂਲ ਜਾਣ ਵਾਲੇ ਬੱਚਿਆਂ ਤੇ ਅੱਲ੍ਹੜਾਂ ’ਚ ਵੀ ਵਿਖਾਈ ਦੇ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News