ਭੋਪਾਲ ਦੇ ਹਸਪਤਾਲ ਤੋਂ 800 ਤੋਂ ਜ਼ਿਆਦਾ ਰੈਮੇਡਿਸੀਵਰ ਟੀਕੇ ਚੋਰੀ, ਮਚੀ ਭਾਜੜ
Saturday, Apr 17, 2021 - 08:41 PM (IST)
ਭੋਪਾਲ - ਦੇਸ਼ ਦੇ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਵਿਚਾਲੇ ਮਹਾਮਾਰੀ ਨਾਲ ਲੜਨ ਲਈ ਪ੍ਰਭਾਵਸ਼ਾਲੀ ਮੰਨੇ ਜਾ ਰਹੇ ਰੈਮੇਡਿਸੀਵਰ ਟੀਕੇ ਦੀ ਮੰਗ ਬੇਹੱਦ ਵੱਧ ਗਈ ਹੈ। ਕਈ ਥਾਵਾਂ ਤੋਂ ਹੁਣ ਇਸਦੇ ਚੋਰੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀ ਹਨ। ਨਵਾਂ ਮਾਮਲਾ ਭੋਪਾਲ ਦਾ ਹੈ ਜਿੱਥੇ ਦੇ ਹਮੀਦਿਆ ਹਸਪਤਾਲ ਤੋਂ ਰੈਮੇਡਿਸੀਵਰ ਟੀਕੇ ਚੋਰੀ ਹੋ ਗਏ ਹਨ।
ਰਾਜਧਾਨੀ ਭੋਪਾਲ ਦੇ ਹਮੀਦਿਆ ਹਸਪਤਾਲ ਤੋਂ ਰੈਮੇਡਿਸੀਵਰ ਚੋਰੀ ਦੀ ਘਟਨਾ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਕਰੀਬ 816 ਰੈਮੇਡਿਸੀਵਰ ਟੀਕੇ ਚੋਰੀ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ।
ਭੋਪਾਲ ਵਿੱਚ ਕੁੱਝ ਹੀ ਦਿਨ ਪਹਿਲਾਂ ਹੀ ਰੈਮੇਡਿਸੀਵਰ ਟੀਕੇ ਦਾ ਨਵਾਂ ਸਟਾਕ ਆਇਆ ਸੀ। ਕੋਹੇਫਿਜਾ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਚੋਰੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਮੌਕੇ 'ਤੇ ਮੰਤਰੀ ਵਿਸ਼ਵਾਸ ਸਾਰੰਗ ਅਤੇ ਡੀ.ਆਈ.ਜੀ. ਇਰਸ਼ਾਦ ਵਲੀ ਵੀ ਪਹੁੰਚ ਗਏ ਹਨ।
ਮੱਧ ਪ੍ਰਦੇਸ਼ ਵਿੱਚ ਰੈਮੇਡਿਸੀਵਰ ਟੀਕੇ ਦੇ ਚੋਰੀ ਦਾ ਇਹ ਪਹਿਲਾ ਮਾਮਲਾ ਹੈ। ਮੰਤਰੀ ਵਿਸ਼ਵਾਸ ਸਾਰੰਗ ਦਾ ਕਹਿਣਾ ਹੈ ਕਿ ਚੋਰੀ ਦਾ ਮਾਮਲਾ ਬੇਹੱਦ ਗੰਭੀਰ ਹੈ। ਇਹ ਦੁਬਾਰਾ ਨਾ ਹੋਵੇ ਇਸ ਲਈ ਇਸਦੀ ਜਾਂਚ ਕਰਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।