ਛੱਤੀਸਗੜ੍ਹ ’ਚ 67.34 ਅਤੇ ਮੱਧ ਪ੍ਰਦੇਸ਼ ’ਚ 73.01 ਫੀਸਦੀ ਪੋਲਿੰਗ
Saturday, Nov 18, 2023 - 11:13 AM (IST)
ਨਵੀਂ ਦਿੱਲੀ (ਭਾਸ਼ਾ)- ਸ਼ੁੱਕਰਵਾਰ ਛੱਤੀਸਗੜ੍ਹ ’ਚ 67.34 ਤੇ ਮੱਧ ਪ੍ਰਦੇਸ਼ ’ਚ 73.01 ਫੀਸਦੀ ਪੋਲਿੰਗ ਹੋਈ। ਚੋਣ ਕਮਿਸ਼ਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਕਮਲਨਾਥ ਸਮੇਤ ਕੁੱਲ 2533 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿੱਚ 5.6 ਕਰੋੜ ਤੋਂ ਵੱਧ ਵੋਟਰ ਹਨ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
ਛੱਤੀਸਗੜ੍ਹ ’ਚ ਪਹਿਲੇ ਪੜਾਅ ਦੇ ਮੁਕਾਬਲੇ ਘਟੀ ਵੋਟਿੰਗ
ਛੱਤੀਸਗੜ੍ਹ ਵਿੱਚ ਦੂਜੇ ਅਤੇ ਅੰਤਿਮ ਪੜਾਅ ਲਈ 70 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਮੁਕੰਮਲ ਹੋ ਗਈ। ਸੂਬੇ ’ਚ 20 ਸੀਟਾਂ ਲਈ ਪਹਿਲੇ ਪੜਾਅ ਦੀਆਂ ਚੋਣਾਂ 7 ਨਵੰਬਰ ਨੂੰ ਹੋਈਆਂ ਸਨ। ਉਦੋਂ 78 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ।
ਇਹ ਵੀ ਪੜ੍ਹੋ : ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ
ਬਾਰੂਦੀ ਸੁਰੰਗ ਦੇ ਧਮਾਕੇ ’ਚ ਆਈ. ਟੀ. ਬੀ. ਪੀ. ਦਾ ਸਿਪਾਹੀ ਸ਼ਹੀਦ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਗੜ੍ਹੀਆਬੰਦ ਜ਼ਿਲੇ ਵਿੱਚ ਨਕਸਲੀਆਂ ਨੇ ਬਾਰੂਦੀ ਸੁਰੰਗ ਦਾ ਧਮਾਕਾ ਕੀਤਾ, ਜਿਸ ਕਾਰਨ ਪੋਲਿੰਗ ਪਾਰਟੀ ਦੀ ਸੁਰੱਖਿਆ ਕਰ ਰਹੇ ਇੰਡੋ-ਤਿੱਬਤੀਅਨ ਬਾਰਡਰ ਪੁਲਸ ਦੇ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ।
ਮੱਧ ਪ੍ਰਦੇਸ਼ : ਕਿਤੇ ਪੱਥਰਾਅ ਹੋਇਆ, ਕਿਤੇ ਤਲਵਾਰਾਂ ਚੱਲੀਆਂ
ਮੱਧ ਪ੍ਰਦੇਸ਼ ’ਚ ਕਈ ਥਾਵਾਂ 'ਤੇ ਹਿੰਸਾ ਹੋਈ। ਇੰਦੌਰ ਅਤੇ ਮੁਰੈਨਾ ’ਚ ਪੱਥਰਾਅ ਹੋਇਆ, ਗੋਲੀਆਂ ਚੱਲੀਆਂ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਕੁਝ ਥਾਵਾਂ ’ਤੇ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਗਈ। ਕਈ ਥਾਵਾਂ ’ਤੇ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਉਮੀਦਵਾਰਾਂ ਨੂੰ ਘਰਾਂ ਵਿਚ ਨਜ਼ਰਬੰਦ ਕਰਨਾ ਪਿਆ। ਛਤਰਪੁਰ ’ਚ ਕਾਂਗਰਸ ਦੇ ਮੁਸਲਿਮ ਕੌਂਸਲਰ ਦੀ ਮੌਤ ਹੋ ਗਈ। ਦੋਸ਼ ਹੈ ਕਿ ਇੱਕ ਕਾਰ ਉਸ ਉੱਪਰ ਚੜ੍ਹ ਗਈ ਅਤੇ ਉਸ ਨੂੰ ਕੁਚਲ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8