500 ਗ੍ਰਾਮ ਤੋਂ ਜ਼ਿਆਦਾ ਸੋਨੇ ਦੇ ਗਹਿਣੇ ਲੈ ਕੇ ਰੇਲ ''ਚ ਸਫਰ ਕਰਨ ''ਤੇ ਹੋਵੇਗੀ ਜਾਂਚ, ਜਾਣੋ ਕਾਰਨ
Sunday, Feb 04, 2024 - 06:19 PM (IST)
ਨਵੀਂ ਦਿੱਲੀ- ਰੇਲਾਂ 'ਚ ਤੈਅ ਮਾਤਰਾ ਤੋਂ ਜ਼ਿਆਦਾ ਸੋਨੇ ਦੇ ਗਹਿਣੇ ਪਹਿਨ ਕੇ ਯਾਤਰਾ ਕਰਨ 'ਤੇ ਪੁੱਛਗਿੱਛ ਹੋ ਸਕਦੀ ਹੈ। ਜੇਕਰ ਤਸੱਲੀਬਖਸ਼ ਜਵਾਬ ਨਾ ਮਿਲੇ ਤਾਂ ਸੁਰੱਖਿਆ ਬਲ ਜ਼ਬਤ ਦੀ ਕਾਰਵਾਈ ਵੀ ਕਰ ਸਕਦੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰ ਸਕਦੀ ਹੈ। ਸੂਤਰਾਂ ਅਨੁਸਾਰ ਚੋਣਾਂ ਦੌਰਾਨ ਨਕਦੀ ਅਤੇ ਸ਼ਰਾਬ ਜ਼ਬਤ ਕਰਨ 'ਤੇ ਸਖ਼ਤੀ ਕਾਰਨ ਕੁਝ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਗਹਿਣਿਆਂ ਰਾਹੀਂ ਸੋਨੇ ਦੀ ਤਸਕਰੀ ਕਰਵਾਉਂਦੇ ਹਨ।
ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸੋਨੇ ਦੇ ਗਹਿਣਿਆਂ ਦੀ ਮਾਤਰਾ ਪੁਰਸ਼ ਯਾਤਰੀਆਂ ਲਈ 100 ਗ੍ਰਾਮ, ਅਣਵਿਆਹੀਆਂ ਔਰਤਾਂ ਲਈ 250 ਗ੍ਰਾਮ ਅਤੇ ਵਿਆਹੀਆਂ ਔਰਤਾਂ ਲਈ 500 ਗ੍ਰਾਮ ਤੈਅ ਕੀਤੀ ਗਈ ਹੈ। ਫਿਲਹਾਲ ਮੌਜੂਦਾ ਸਮੇਂ 'ਚ ਵਾਧੂ ਗਹਿਣਿਆਂ ਨਾਲ ਯਾਤਰਾ ਕਰਨ ਦਾ ਕੋਈ ਪੁੱਛਗਿੱਛ ਨਹੀਂ ਹੁੰਦੀ।
ਰੇਲਵੇ ਦੇ ਇੱਕ ਅਧਿਕਾਰੀ ਦੇ ਅਨੁਸਾਰ, ਜੇਕਰ ਨਿਰਧਾਰਤ ਮਾਤਰਾ ਤੋਂ ਵੱਧ ਗਹਿਣੇ ਲੈ ਕੇ ਯਾਤਰਾ ਕਰਦੇ ਹੋ ਤਾਂ ਇਸਦੇ ਬਿੱਲ ਜਾਂ ਸਰੋਤ ਬਾਰੇ ਇੱਕ ਤਸੱਲੀਬਖਸ਼ ਜਵਾਬ ਦੇਣਾ ਹੋਵੇਗਾ। ਯਾਤਰੀ ਨੂੰ ਦੱਸਣਾ ਹੋਵੇਗਾ ਕਿ ਗਹਿਣੇ ਕਿੱਥੋਂ ਅਤੇ ਕਿਸ ਮਕਸਦ ਨਾਲ ਲੈ ਕੇ ਜਾ ਰਹੇ ਹੋ, ਤਾਂ ਇਨ੍ਹਾਂ ਗਹਿਣਿਆਂ ਨੂੰ ਜ਼ਬਤ ਨਹੀਂ ਕੀਤਾ ਜਾਵੇਗਾ।