Maha kumbh 2025: 40 ਕਰੋੜ ਤੋਂ ਵਧ ਸ਼ਰਧਾਲੂਆਂ ਨੇ ਮਹਾਕੁੰਭ 'ਚ ਲਗਾਈ ਡੁਬਕੀ
Saturday, Feb 08, 2025 - 11:42 AM (IST)
ਲਖਨਊ- ਯੂ.ਪੀ. ਸਰਕਾਰੀ ਅੰਕੜਿਆਂ ਅਨੁਸਾਰ, ਸ਼ੁੱਕਰਵਾਰ, 7 ਫਰਵਰੀ ਨੂੰ 42.07 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮਹਾਕੁੰਭ 'ਚ ਇਸ਼ਨਾਨ ਕੀਤਾ।
ਇਹ ਵੀ ਪੜ੍ਹੋ- ਚੌਥਾ ਵਿਆਹ ਕਰਵਾਉਣਾ ਚਾਹੁੰਦਾ ਹੈ ਇਹ 66 ਸਾਲਾਂ ਅਦਾਕਾਰ, ਖੁਦ ਖੋਲ੍ਹਿਆ ਭੇਤ
ਇਨ੍ਹਾਂ 'ਚ 10 ਲੱਖ ਤੋਂ ਵੱਧ ਕਲਪਵਾਸੀ ਅਤੇ 32.07 ਲੱਖ ਹੋਰ ਸ਼ਰਧਾਲੂ ਸ਼ਾਮਲ ਹਨ। ਹੁਣ ਤੱਕ 40 ਕਰੋੜ ਤੋਂ ਵੱਧ ਸ਼ਰਧਾਲੂ ਮਹਾਕੁੰਭ 'ਚ ਇਸ਼ਨਾਨ ਕਰ ਚੁੱਕੇ ਹਨ। ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਸ਼ੁੱਕਰਵਾਰ ਨੂੰ ਮਹਾਕੁੰਭ ਮੇਲੇ 'ਚ ਤ੍ਰਿਵੇਣੀ ਸੰਗਮ 'ਚ ਡੁਬਕੀ ਲਗਾਈ ਅਤੇ ਕਿਹਾ ਕਿ ਸਨਾਤਨ ਸੱਭਿਆਚਾਰ ਦੀ ਮੂਲ ਭਾਵਨਾ ਏਕਤਾ ਹੈ, ਜਿੱਥੇ ਸਾਰੇ ਮਤਭੇਦ ਖਤਮ ਹੁੰਦੇ ਹਨ।
ਇਹ ਵੀ ਪੜ੍ਹੋ- Asaram Bapu Documentary ਨੂੰ ਲੈ ਕੇ ਮਚਿਆ ਬਵਾਲ, ਮਿਲੀਆਂ ਕਤਲ ਦੀਆਂ ਧਮਕੀਆਂ
ਆਰਿਫ਼ ਐੱਮ.ਡੀ. ਖਾਨ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਕਿਸੇ ਵੀ ਮਨੁੱਖ ਨੂੰ ਉਸ ਦੇ ਬ੍ਰਹਮ ਰੂਪ 'ਚ ਵੇਖਦੇ ਹਾਂ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ 'ਮਨੁੱਖ ਖੁਦ ਮਾਧਵ ਦਾ ਰੂਪ ਹੈ'।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8