ਕੇਰਲ ’ਚ ਲਗਾਤਾਰ 5ਵੇਂ ਦਿਨ ਆਏ 20 ਹਜ਼ਾਰ ਤੋਂ ਵੱਧ ਮਾਮਲੇ, 80 ਮਰੀਜ਼ਾਂ ਦੀ ਮੌਤ

Sunday, Aug 01, 2021 - 01:41 AM (IST)

ਕੇਰਲ ’ਚ ਲਗਾਤਾਰ 5ਵੇਂ ਦਿਨ ਆਏ 20 ਹਜ਼ਾਰ ਤੋਂ ਵੱਧ ਮਾਮਲੇ, 80 ਮਰੀਜ਼ਾਂ ਦੀ ਮੌਤ

ਨੈਸ਼ਨਲ ਡੈਸਕ : ਕੇਰਲ ’ਚ ਲਗਾਤਾਰ 5ਵੇਂ ਦਿਨ ਕੋਰੋਨਾ ਵਾਇਰਸ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਕੇਰਲ ’ਚ ਕੋਰੋਨਾ ਦੇ 20,624 ਮਾਮਲੇ ਆਏ ਹਨ, ਜਦਕਿ 16,865 ਲੋਕ ਠੀਕ ਹੋ ਕੇ ਘਰ ਗਏ। ਕੇਰਲ ’ਚ 80 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਸੂਬੇ ’ਚ 1.4 ਕਰੋੜ ਵੈਕਸੀਨ ਡੋਜ਼ ਲੱਗ ਚੁੱਕੀਆਂ ਹਨ, ਜਿਨ੍ਹਾਂ ’ਚੋਂ 59.7 ਲੱਖ ਲੋਕਾਂ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਉਥੇ ਹੀ ਇਸ ਤੋਂ ਪਹਿਲਾਂ ਸਿਹਤ ਮੰਤਰਾਲਾ ਨੇ ਕਿਹਾ ਕਿ ਇਸ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾਲ ਇਨ੍ਹਾਂ ਜ਼ਿਲ੍ਹਿਆਂ ’ਚ ਹਾਲਤ ਹੋਰ ਖਰਾਬ ਹੋਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕੇਰਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਓਡਿਸ਼ਾ, ਆਸਾਮ, ਮਿਜ਼ੋਰਮ, ਮੇਘਾਲਿਆ, ਆਂਧ੍ਰ ਪ੍ਰਦੇਸ਼ ਤੇ ਮਣੀਪੁਰ ’ਚ ਕੋਰੋਨਾ ਸਥਿਤੀ ਦੀ ਸਮੀਖਿਆ ਲਈ ਸ਼ਨੀਵਾਰ ਨੂੰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ : ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ

ਇਨ੍ਹਾਂ ਸੂਬਿਆਂ ’ਚ ਸਿਹਤ ਅਧਿਕਾਰੀਆਂ ਵੱਲੋਂ ਕੋਰੋਨਾ ਦੀ ਨਿਗਰਾਨੀ, ਕੰਟਰੋਲ ਤੇ ਪ੍ਰਬੰਧਨ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਵੀ ਸਮੀਖਿਆ ਕੀਤੀ ਗਈ। ਇਨ੍ਹਾਂ ਸੂਬਿਆਂ ’ਚ ਜਾਂ ਤਾਂ ਰੋਜ਼ਾਨਾ ਮਾਮਲਿਆਂ ’ਚ ਵਾਧਾ ਜਾਂ ਪਾਜ਼ੇਟਿਵ ਦਰ ’ਚ ਵਾਧਾ ਦਿਖ ਰਿਹਾ ਹੈ। ਸਿਹਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ, ‘‘ਪਿਛਲੇ ਕੁਝ ਹਫਤਿਆਂ ’ਚ 10 ਫੀਸਦੀ ਤੋਂ ਵੱਧ ਦੀ ਪਾਜ਼ੇਟਿਵ ਮਾਮਲਿਆਂ ਦੀ ਦਰ ਦਰਜ ਕਰਨ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਵਾਇਰਸ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਆਵਾਜਾਈ ਨੂੰ ਰੋਕਣ/ਘੱਟ ਕਰਨ ਲਈ ਸਖਤ ਪਾਬੰਦੀਆਂ ’ਤੇ ਵਿਚਾਰ ਕਰਨ ਦੀ ਲੋੜ ਹੈ।’’
 


author

Manoj

Content Editor

Related News