ਕਰਨਾਟਰ ਮਾਨਸੂਨ: ਬਾਰਿਸ਼ ਹੋਣ ਤੋਂ ਬਾਅਦ ਲੋਕਾਂ ਨੇ ਇੰਝ ਜ਼ਾਹਿਰ ਕੀਤੀ ਖੁਸ਼ੀ

06/24/2019 1:44:49 PM

ਮੰਗਲੁਰੂ—ਕਰਨਾਟਕ ਦੇ ਮੰਗਲੁਰੂ 'ਚ ਅੱਜ ਭਾਵ ਸੋਮਵਾਰ ਨੂੰ ਸ਼੍ਰੀ ਗਿਆਨ ਸ਼ਕਤੀ ਸੁਬਰਾਮਣੀਅਮ ਸਵਾਮੀ ਮੰਦਰ ਦੁਆਰਾ ਆਯੋਜਿਤ ਇੱਕ ਸਮਾਰੋਹ 'ਕੇਸਰਡ ਓਂਜੀ ਦੀਨਾ' 'ਚ ਬੱਚਿਆਂ ਅਤੇ ਮਹਿਲਾਵਾਂ ਸਮੇਤ ਨੌਜਵਾਨਾਂ ਨੇ ਹਿੱਸਾ ਲਿਆ। ਝੋਨੇ ਦੇ ਖੇਤ 'ਚ ਹੋਏ ਇਸ ਸਮਾਰੋਹ ਦੌਰਾਨ ਸਾਰਿਆਂ ਨੇ ਚਿੱਕੜ ਭਰੇ ਪਾਣੀ 'ਚ ਨੱਚ-ਗਾ ਕੇ ਖੂਬ ਮੌਜ-ਮਸਤੀ ਕੀਤੀ। 

ਬੀਤੇ ਸ਼ਨੀਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਇੱਥੇ ਕਿਸਾਨਾਂ 'ਚ ਕਾਫੀ ਖੁਸ਼ੀ ਦਾ ਮਾਹੌਲ ਸੀ। ਬਾਰਿਸ਼ ਪੈਣ ਨਾਲ ਝੋਨੇ ਦੀ ਖੇਤੀ 'ਚ ਮਦਦ ਮਿਲੇਗੀ। ਹੁਣ ਤੱਕ ਬਾਰਿਸ਼ ਨਾ ਹੋਣ ਦੇ ਕਾਰਨ ਝੋਨੇ ਦੀ ਖੇਤੀ ਪ੍ਰਭਾਵਿਤ ਹੋਈ ਹੈ। ਕਰਨਾਟਕ ਨੂੰ 'ਚਾਵਲ ਦਾ ਕਟੋਰਾ' ਕਿਹਾ ਜਾਂਦਾ ਹੈ। ਇਸ ਇਲਾਕੇ 'ਚ 60 ਫੀਸਦੀ ਚਾਵਲ ਦਾ ਪੈਦਾਵਰ ਹੁੰਦੀ ਹੈ ਹਾਲਾਂਕਿ ਮਾਹਿਰਾਂ ਅਨੁਸਾਰ ਇਸ ਸੀਜ਼ਨ 'ਚ ਲਗਭਗ 4 ਮਿਲੀਅਨ ਟਨ ਚਾਵਲ ਦਾ ਉਤਪਾਦਨ ਕਰਨ ਵਾਲੇ ਸੂਬਾ ਇਸ ਸੀਜ਼ਨ 'ਚ ਸਿਰਫ 3 ਤੋਂ 3.5 ਮਿਲੀਅਨ ਟਨ ਉਤਪਾਦਨ ਕਰ ਸਕੇਗਾ।

PunjabKesari


Iqbalkaur

Content Editor

Related News