ਮਾਨਸੂਨ ''ਚ ਵੀ ਦਿੱਲੀ ਤੋਂ ਦੂਰ ਬਾਰਸ਼, ਪਾਰਾ ਪਹੁੰਚਿਆ 40 ਦੇ ਕਰੀਬ

07/12/2019 9:59:19 AM

ਨਵੀਂ ਦਿੱਲੀ— ਮਾਨਸੂਨ 'ਚ ਵੀ ਜੁਲਾਈ ਲਗਭਗ ਸੁੱਕੀ ਜਾ ਰਹੀ ਹੈ। ਦਿੱਲੀ 'ਚ ਆਮ ਤੋਂ ਕਾਫ਼ੀ ਘੱਟ ਬਾਰਸ਼ ਹੋਈ ਹੈ। ਹੁਣ ਮਾਨਸੂਨ ਦੇ ਬਰੇਕ ਲੈਣ ਨਾਲ ਤਾਪਮਾਨ ਫਿਰ ਤੋਂ ਕਰੀਬ 40 ਡਿਗਰੀ ਪਹੁੰਚ ਗਿਆ ਹੈ। ਆਉਣ ਵਾਲੇ 2 ਤੋਂ 3 ਦਿਨਾਂ 'ਚ ਤਾਪਮਾਨ 40 ਤੋਂ ਵਧ ਰਹਿਣ ਦੀ ਸੰਭਾਵਨਾ ਹੈ। 15 ਜੁਲਾਈ ਤੋਂ ਹਲਕੀ ਬੂੰਦਾਬਾਂਦੀ ਸ਼ੁਰੂ ਹੋਵੇਗੀ। 

ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਤਾਪਮਾਨ 39.2 ਡਿਗਰੀ ਰਿਹਾ, ਜੋ ਆਮ ਤੋਂ 3 ਡਿਗਰੀ ਵਧ ਹੈ। ਉੱਥੇ ਹੀ ਘੱਟੋ-ਘੱਟ ਤਾਪਮਾਨ ਵੀ 31 ਡਿਗਰੀ 'ਤੇ ਪਹੁੰਚ ਗਿਆ ਹੈ ਜੋ ਆਮ ਨਾਲੋਂ 4 ਡਿਗਰੀ ਵਧ ਹੈ। ਪੂਰੇ ਹਫ਼ਤੇ ਤਾਪਮਾਨ ਅਜਿਹਾ ਹੀ ਰਹੇਗਾ। ਅਗਲੇ 3 ਦਿਨਾਂ 'ਚ ਬਾਰਸ਼ ਹੋਣ ਦੀ ਬਜਾਏ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਤੇਜ਼ ਹਵਾ ਚੱਲ ਸਕਦੀ ਹੈ। ਇਹ ਹਵਾ ਕੁਝ ਦੇਰ ਲਈ ਤਾਂ ਸੁਕੂਨ ਪਹੁੰਚਾਏਗੀ ਪਰ ਫਿਰ ਉੱਥੇ ਗਰਮੀ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਜੁਲਾਈ 'ਚ ਅੱਜ ਸਵੇਰ ਤੱਕ ਦਿੱਲੀ 'ਚ 56.5 ਮਿਲੀਮੀਟਰ ਬਾਰਸ਼ ਹੋ ਜਾਣੀ ਚਾਹੀਦੀ ਸੀ ਪਰ 26.8 ਮਿਲੀਮੀਟਰ ਬਾਰਸ਼ ਹੀ ਹੋਈ ਹੈ। 53 ਫੀਸਦੀ ਤੱਕ ਬਾਰਸ਼ ਘੱਟ ਹੋਈ ਹੈ। ਜੁਲਾਈ ਦੇ ਆਖਰੀ ਹਫ਼ਤੇ 'ਚ ਹੀ ਜ਼ੋਰਦਾਰ ਬਾਰਸ਼ ਹੋਣ ਦੀ ਸੰਭਾਵਨਾ ਹੈ।


DIsha

Content Editor

Related News