ਦੇਸ਼ ਦੇ ਕਈ ਹਿੱਸਿਆਂ ''ਚ ਮਾਨਸੂਨ ਫਿਰ ਸਰਗਰਮ, ਅਗਲੇ 24 ਘੰਟਿਆਂ ''ਚ ਭਾਰੀ ਬਾਰਿਸ਼ ਦੀ ਚੇਤਾਵਨੀ

Wednesday, Aug 29, 2018 - 01:37 PM (IST)

ਦੇਸ਼ ਦੇ ਕਈ ਹਿੱਸਿਆਂ ''ਚ ਮਾਨਸੂਨ ਫਿਰ ਸਰਗਰਮ, ਅਗਲੇ 24 ਘੰਟਿਆਂ ''ਚ ਭਾਰੀ ਬਾਰਿਸ਼ ਦੀ ਚੇਤਾਵਨੀ

ਨੈਸ਼ਨਲ ਡੈਸਕ— ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਯ, ਨਾਗਾਲੈਂਡ, ਮਣਿਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ ਦੇ ਪਹਾੜੀ ਇਲਾਕੇ, ਸਿੱਕਮ, ਪੱਛਮੀ ਉੱਤਰ ਪ੍ਰਦੇਸ਼, ਉਤਾਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਪੂਰਵੀ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਵਿਦਰਭ, ਛੱਤੀਸਗੜ੍ਹ, ਤੇਲੰਗਾਨਾ, ਤਮਿਲਨਾਇਡੂ ਅਤੇ ਤਟੀ ਕਰਨਾਟਕ ਦੇ ਵੱਖ-ਵੱਖ ਹਿੱਸਿਆਂ 'ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ।

PunjabKesari

ਪੱਛਮੀ-ਮੱਧ ਅਰਬ ਸਾਗਰ 'ਚ ਮਾਨਸੂਨੀ ਹਵਾਵਾਂ ਆਉਣ ਦਾ ਅੰਦਾਜ਼ਾ ਹੈ ਇਸ ਲਈ ਮਛੁਆਰਿਆਂ ਨੂੰ ਸਮੁੰਦਰਾਂ ਦੇ ਅੰਦਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੱਖਣ ਪੱਛਮੀ ਮਾਨਸੂਨ ਪੂਰਬ ਮੱਧ ਪ੍ਰਦੇਸ਼, ਮੱਧ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਉਤਰ ਅੰਤਰਿਕ ਕਰਨਾਟਕ 'ਚ ਇਸ ਦੌਰਾਨ ਸਰਗਰਮ ਰਿਹਾ। ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੱਛਮੀ ਰਾਜਸਥਾਨ 'ਚ ਮਾਨਸੂਨ ਕਮਜ਼ੋਰ ਸੀ।

PunjabKesari
ਦਿੱਲੀ 'ਚ ਬਾਰਿਸ਼ ਨਾਲ ਮਾੜਾ ਹਾਲ
ਰਾਜਧਾਨੀ ਦੇ ਕਈ ਹਿੱਸਿਆ 'ਚ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਹੋਏ ਪਾਣੀ ਭਰਨ ਦੇ ਚਲਦੇ ਕਈ ਥਾਂਵਾ 'ਚ ਆਵਾ-ਜਾਈ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਨੇ ਦਿਨ ਦੌਰਾਨ ਅਤੇ ਬਾਰਿਸ਼ ਹੋਣ ਅਤੇ ਆਦ੍ਰਤਾ ਦਾ ਪੱਧਰ 100 ਫੀਸਦੀ ਰਹਿਣ ਦਾ ਅੰਦਾਜ਼ਾ ਵਿਅਕਤ ਕੀਤਾ ਹੈ। ਵਿਭਾਗ ਨੇ ਦੱਸਿਆ ਹੈ ਕਿ ਜ਼ਿਆਦਾਤਰ ਤਾਪਮਾਨ 31 ਡਿਗਰੀ ਸੈਲਸੀਅਸ ਜਦਕਿ ਨਿਊਨਤਮ ਤਾਪਮਾਨ 26 ਡਿਗਰੀ ਸੈਲਸੀਅਸ ਦੇ ਕਰੀਬ ਬਣੇ ਰਹਿਣਾ ਦਾ ਅੰਦਾਜ਼ਾ ਹੈ।

PunjabKesari

- ਭਾਰੀ ਬਾਰਿਸ਼ ਨਾਲ ਛੱਤ ਡਿੱਗੀ, 70 ਸਾਲ ਦੀ ਬਜ਼ੁਰਗ ਦੀ ਮੌਤ।

- ਦਿੱਲੀ ਜੈਪੁਰ ਹਾਈਵੇ 'ਤੇ ਲੰਬਾ ਜਾਮ।

- ਗੁੜਗਾਓਂ 'ਚ ਪਾਣੀ ਭਰਨ ਦੇ ਚਲਦੇ ਬੰਦ ਕੀਤਾ ਗਿਆ ਫਲਾਈਓ।

- ਦੇਵਲੀ, ਸੰਗਮ ਵਿਹਾਰ ਆਦਿ 'ਚ 5 ਫੁੱਟ ਤਕ ਜਾਮ ਹੋਇਆ ਪਾਣ।

- ਰਾਜੌਰੀ ਗਾਰਡਨ ਤੋਂ ਪੰਜਾਬੀ ਬਾਗ ਤਕ 1 ਘੰਟਾ ਟ੍ਰੈਫਿਕ ਜਾਮ।


Related News